ਵਾਸ਼ਿੰਗਟਨ ’ਚ 7 ਹਜ਼ਾਰ ਨੈਸ਼ਨਲ ਗਾਰਡ ਮੈਂਬਰ ਮਾਰਚ ਤੱਕ ਦੇਣਗੇ ਸੇਵਾਵਾਂ

437
Share

ਫਰਿਜ਼ਨੋ, 25 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਟਰੰਪ ਹਮਾਇਤੀਆਂ ਦੁਆਰਾ ਹਿੰਸਕ ਪ੍ਰਦਰਸ਼ਨ ਦੇ ਖਦਸ਼ੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਤਕਰੀਬਨ 25000 ਨੈਸ਼ਨਲ ਗਾਰਡ ਮੈਂਬਰ ਦੀ ਰਾਜਧਾਨੀ ਵਾਸ਼ਿੰਗਟਨ ’ਚ ਤਾਇਨਾਤੀ ਕੀਤੀ ਗਈ ਸੀ। ਪਰ ਹੁਣ ਇਸ ਸਮਾਗਮ ਦੇ ਬਾਅਦ ਵੀ ਤਕਰੀਬਨ 7000 ਨੈਸ਼ਨਲ ਗਾਰਡ ਮੈਂਬਰ ਮਾਰਚ ਮਹੀਨੇ ਦੇ ਅੱਧ ਤੱਕ ਸੁਰੱਖਿਆ ਕਾਰਨਾਂ ਕਰਕੇ ਰਾਜਧਾਨੀ ’ਚ ਤਾਇਨਾਤ ਰਹਿਣਗੇ। ਇਸ ਸੰਬੰਧੀ ਜਨਰਲ ਡੈਨੀਅਲ ਹੋਕਾਨਸਨ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਭਾਵਤ ਘਰੇਲੂ ਗੜਬੜੀਆਂ ਬਾਰੇ ਚਿੰਤਤ ਫੈਡਰਲ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਲਈ ਤਕਰੀਬਨ ਸੱਤ ਹੋਰ ਹਫਤਿਆਂ ਤੱਕ 7,000 ਰਾਸ਼ਟਰੀ ਗਾਰਡ ਵਾਸ਼ਿੰਗਟਨ ’ਚ ਰਹਿਣਗੇ। ਇਸ ਦੌਰਾਨ ਹੋਕਾਨਸਨ ਨੇ ਰਾਜਧਾਨੀ ਦੇ ਵਿਸ਼ਾਲ ਕੈਪੀਟਲ ਵਿਜ਼ਿਟਰ ਸੈਂਟਰ ਵਿਖੇ ਇੰਡੀਆਨਾ ਅਤੇ ਵਰਜੀਨੀਆ ਦੇ ਗਾਰਡਾਂ ਨਾਲ ਮੁਲਾਕਾਤ ਕੀਤੀ ਅਤੇ ਅਰਾਮ ਕਰ ਰਹੇ ਸੈਨਿਕਾਂ ਦੀਆਂ ਜ਼ਰੂਰਤਾਂ ਬਾਰੇ ਵੀ ਜਾਇਜ਼ਾ ਲਿਆ। ਇਸਦੇ ਇਲਾਵਾ ਜਨਰਲ ਹੋਕਾਨਸਨ ਨੇ ਉਦਘਾਟਨ ਦਿਵਸ ’ਤੇ ਸੁਰੱਖਿਆ ਪ੍ਰਦਾਨ ਕਰਨ ਵਾਲੇ 25,000 ਰਾਸ਼ਟਰੀ ਗਾਰਡਾਂ ਵਿਚੋਂ 200 ਤੋਂ ਘੱਟ ਮੈਂਬਰਾਂ ਦੇ ਕੋਵਿਡ-19 ਪੀੜਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ¿; ਲਾਗ ਵਾਲੇ ਗਾਰਡ ਮੈਂਬਰ ਵਾਸ਼ਿੰਗਟਨ ’ਚ ਹੀ ਰਹਿਣਗੇ, ਜਦੋਂਕਿ ਉਦਘਾਟਨ ਦਿਵਸ ਮੌਕੇ ਸੇਵਾਵਾਂ ਦੇਣ ਵਾਲੇ 25,000 ਸੈਨਿਕਾਂ ਵਿਚੋ ਕੁੱਝ ਸ਼ਨੀਵਾਰ ਨੂੰ ਆਪਣੇ ਰਾਜਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ।

Share