ਵਾਸ਼ਿੰਗਟਨ ’ਚ ਵਿਦਿਆਰਥੀਆਂ ਦੇ ਸਾਹਮਣੇ ਸਕੂਲ ਬੱਸ ਡਰਾਈਵਰ ਦੀ ਹੱਤਿਆ

331
Share

ਸੈਕਰਾਮੈਂਟੋ, 27 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਾਸਕੋ (ਵਾਸ਼ਿੰਗਟਨ) ’ਚ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਸਾਹਮਣੇ ਸਕੂਲ ਬੱਸ ਡਰਾਈਵਰ ਦੀ ਹੱਤਿਆ ਕਰ ਦਿੱਤੀ ਗਈ। ਲੌਂਗਫੈਲੋ ਐਲੀਮੈਂਟਰੀ ਸਕੂਲ ਪਾਸਕੋ ਵਿਖੇ ਡਰਾਈਵਰ ਉਪਰ ਚਾਕੂ ਨਾਲ ਹਮਲਾ ਉਸ ਵੇਲੇ ਕੀਤਾ, ਜਦੋਂ ਬੱਚੇ ਬੱਸ ਵਿਚ ਚੜ੍ਹ ਰਹੇ ਸਨ। ਪੁਲਿਸ ਅਨੁਸਾਰ ਹਮਲਾਵਰ ਨੇ ਬੱਸ ਵਿਚ ਵੜ ਕੇ ਡਰਾਈਵਰ ਉਪਰ ਚਾਕੂ ਨਾਲ ਕਈ ਵਾਰ ਕੀਤੇ। ਸ਼ੱਕੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਕ ਹੋਰ ਰਿਪੋਰਟ ਅਨੁਸਾਰ ਡਰਾਈਵਰ ਉਪਰ ਹਮਲਾ ਉਸ ਵੇਲੇ ਕੀਤਾ ਗਿਆ, ਜਦੋਂ ਉਹ ਬੱਚਿਆਂ ਨੂੰ ਘਰ ਛੱਡਣ ਜਾ ਰਿਹਾ ਸੀ। ਹਮਲੇ ਉਪਰੰਤ ਡਰਾਈਵਰ ਦਾ ਬੱਸ ਉਪਰ ਨਿਯੰਤਰਣ ਨਹੀਂ ਰਿਹਾ। ਪੁਲਿਸ ਅਨੁਸਾਰ ਇਸ ਘਟਨਾ ਵਿਚ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ ਹੈ।

Share