ਵਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ਦੇ ਦੋਸ਼ ਵਿਚ ਦੋ ਗ੍ਰਿਫਤਾਰ

502
Share

ਸੈਨ ਐਂਟੋਨਿਓ, 26 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਰਾਸ਼ਟਰਪਤੀ ਦੇ ਅਧਿਕਾਰਕ ਨਿਵਾਸ ਵਾਈਟ ਹਾਊਸ ਅਤੇ ਨਿਊਯਾਰਕ ਸਥਿਤ ਟਰੰਪ ਟਾਵਰ ਨੂੰ ਬੰਬ ਨਾਲ ਉਡਾਉਣ ਜਾਂ ਉਥੇ ਹਮਲੇ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਇਸਲਾਮਿਕ ਸਟੇਟ ਤੋਂ ਪ੍ਰਭਾਵਤ ਸੀ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਟੈਕਸਾਸ ਦੇ ਜੇਲੀਨ ਕ੍ਰਿਸਟੋਫਰ ਮੋਲਿਨਾ ਅਤੇ ਸਾਊਥ ਕੈਰੋਲਿਨਾ ਦੇ ਕ੍ਰਿਸਟੋਫਰ ਸਿਆਨ ਮੈÎਥਿਊ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ‘ਤੇ ਵਿਦੇਸ਼ੀ ਅੱਤਵਾਦੀ  ਜੱਥੇਬੰਦੀ ਨੂੰ ਹਮਲੇ ਦੇ ਲਈ ਹਥਿਆਰ ਅਤੇ ਹੋਰ ਸਮੱਗਰੀ ਮੁਹੱਈਆ ਕਰਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ। ਦੋਵਾਂ ਨੇ ਇਸਲਾਮਿਕ ਸਟੇਟ ਵਲੋਂ ਲੜਨ ਦੇ ਲਈ ਸੀਰੀਆ ਜਾਣ ਜਾਂ ਫੇਰ ਵਾਈਟ ਹਾਊਸ, ਟਰੰਪ ਟਾਵਰ, ਨਿਊਯਾਰਕ ਸਟੌਕ ਐਕਸਚੇਂਜ ਜਾਂ ਸੰਘੀ ਜਾਂਚ ਏਜੰਸੀਆਂ ਦੇ ਹੈਡਕੁਆਰਟਰਾਂ ‘ਤੇ ਹਮਲਾ ਕਰਨ ਨੂੰ ਲੈ ਕੇ ਗੱਲਬਾਤ ਕੀਤੀ ਸੀ।

Share