ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਵੱਲੋਂ ਅਮਰੀਕੀਆਂ ਦੇ ਲਈ ਚਿਤਾਵਨੀ ਜਾਰੀ

760
Share

ਕਿਹਾ ਵਾਇਰਸ ਤੋਂ ਕੋਈ ਸੁਰੱਖਿਅਤ ਨਹੀਂ

ਨਿਊਯਾਰਕ, 21 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਨੇ ਅਮਰੀਕੀਆਂ ਦੇ ਲਈ ਚਿਤਾਵਨੀ ਜਾਰੀ ਕੀਤੀ ਹੈ ਕਿ ਵਾਇਰਸ ਪ੍ਰਤੀ ਸੁਰੱਖਿਆਤਮਕ ਸਮਰਥਾ ਕਿਸੇ ਵਿਚ ਨਹੀਂ ਹੈ ਤੇ ਹਰ ਗਰੁੱਪ ਦੇ ਲਈ ਇਸ ਮਹਾਮਾਰੀ ਦਾ ਇਨਫੈਕਸ਼ਨ ਬਹੁਤ ਵਧੇਰੇ ਹੈ।

ਕੈਲੀਫੋਰਨੀਆ, ਨਿਊਯਾਰਕ ਤੇ ਇਲੀਨੋਏਸ ਵਿਚ ਬਾਹਰ ਦੀਆਂ ਗਤੀਵਿਧੀਆਂ ‘ਤੇ ਸਖਤੀ ਨਾਲ ਰੋਕ ਤੋਂ ਬਾਅਦ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਆਮਰੀਕਾ ਵਿਚ ਹੁਣ ਤੱਕ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਨਿਊਯਾਰਕ ਵਿਚ ਇਨਫੈਕਸ਼ਨ ਦੇ ਮਾਮਲੇ 7,800 ਪਾਰ ਕਰ ਗਏ ਹਨ। ਆਪਣੀ ਡਿਵਲੈਪਮੈਂਟ ਏਜੰਸੀ ਯੂ.ਐਸ.ਏ.ਆਈ.ਡੀ. ਦੇ ਰਾਹੀਂ ਅਮਰੀਕਾ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਇਕ ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਅਮਰੀਕਾ ਦੀ ਇਸ ਸਹਾਇਤਾ ਤੋਂ ਪਹਿਲਾਂ ਚੀਨ ਨੇ 30 ਲੱਖ ਫੇਸ ਮਾਸਕ, ਵੈਂਟੀਲੇਟਰ ਤੇ ਹੋਰ ਉਪਕਰਨਾਂ ਸਣੇ 4 ਮਿਲੀਅਨ ਡਾਲਰ ਦੀ ਸਹਾਇਤਾ ਪਾਕਿਸਤਾਨ ਨੂੰ ਦਿੱਤੀ।


Share