ਵਾਇਰਸ ਨੂੰ ਚੀਨ ‘ਚ ਰੋਕਿਆ ਜਾ ਸਕਦਾ ਸੀ : ਟਰੰਪ

818

ਕਿਹਾ; ਵਾਇਰਸ ਨੂੰ ਦੁਨੀਆਂ ‘ਚ ਫੈਲਣ ਤੋਂ ਰੋਕਣ ‘ਚ ਚੀਨ ਅਸਮਰੱਥ ਰਿਹਾ ਜਾਂ ਉਸ ਨੇ ਜਾਣਬੁੱਝ ਕੇ ਕੀਤਾ
ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਆਪਣੀ ਤੌਰ-ਤਰੀਕਿਆਂ ਨੂੰ ਲੈ ਕੇ ਆਲੋਚਨਾ ਨਾਲ ਘਿਰ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਹੈ ਕਿ ਚੀਨ ਜਾਂਚ ਇਸ ਘਾਤਕ ਵਾਇਰਸ ਨੂੰ ਦੁਨੀਆਂ ‘ਚ ਫੈਲਣ ਤੋਂ ਰੋਕਣ ਨੂੰ ਅਸਮਰੱਥ ਰਿਹਾ ਜਾਂ ਉਸ ਨੇ ਇਹ ਜਾਣਬੁੱਝ ਕੇ ਕੀਤਾ। ਪਿਛਲੇ 3 ਮਹੀਨਿਆਂ ਵਿਚ ਅਮਰੀਕਾ ‘ਚ 71 ਹਜ਼ਾਰ ਤੋਂ ਜ਼ਿਆਦਾ ਅਮਰੀਕੀਆਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋਈ ਹੈ ਅਤੇ 12 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਪਾਏ ਗਏ ਹਨ। ਦੁਨੀਆਂ ਵਿਚ ਇਸ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਗਲੋਬਲ ਪੱਧਰ ‘ਤੇ ਹੁਣ ਤੱਕ 2.50 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 37 ਲੱਖ ਤੋਂ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਪਾਏ ਗਏ ਹਨ।
ਟਰੰਪ ਨੇ ਐਤਵਾਰ ਨੂੰ ਫਾਕਸ ਨਿਊਜ਼ ਵੱਲੋਂ ਆਯੋਜਿਤ ਟਾਊਨਹਾਲ ‘ਚ ਆਖਿਆ ਕੋਰੋਨਾਵਾਇਰਸ ਭਿਆਨਕ ਚੀਜ਼ ਹੈ, ਇਕ ਅਜਿਹੀ ਭਿਆਨਕ ਜਿਹੜੀ ਸਾਡੇ ‘ਚ ਹੋਈ ਹੈ। ਇਹ ਚੀਨ ਤੋਂ ਆਈ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦੀ ਸੀ। ਉਸ ਨੂੰ ਉਸੇ ਥਾਂ ਰੋਕਿਆ ਜਾ ਸਕਦਾ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਅਜਿਹਾ ਨਾ ਕਰਨਾ ਪਸੰਦ ਕੀਤਾ ਜਾਂ ਕੁਝ ਅਜਿਹਾ ਹੋ ਗਿਆ ਕਿ ਉਹ ਰੋਕਣ ਵਿਚ ਅਸਮਰੱਥ ਸੀ ਜਾਂ ਉਨ੍ਹਾਂ ਨੇ ਜਾਣਬੁੱਝ ਕੇ ਅਜਿਹਾ ਕੀਤਾ ਅਤੇ ਅਸੀਂ ਪਤਾ ਲਗਾਉਣ ਜਾ ਰਹੇ ਹਾਂ ਕਿ ਕੀ ਕਾਰਨ ਸੀ। ਟਰੰਪ ਨੇ ਆਖਿਆ ਕਿ ਜੇਕਰ ਉਪਾਅ ਨਹੀਂ ਕੀਤਾ ਹੁੰਦਾ, ਤਾਂ 20 ਲੱਖ ਤੋਂ ਜ਼ਿਆਦਾ ਅਮਰੀਕੀ ਮਰ ਜਾਂਦੇ ਪਰ ਹੁਣ ਮਰਨ ਵਾਲਿਆਂ ਦੀ ਗਿਣਤੀ 75000 ਤੋਂ 1 ਲੱਖ ਵਿਚਾਲੇ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਉਹ ਭਿਆਨਕ ਚੀਜ਼ ਹੈ। ਅਸੀਂ ਇਕ ਵੀ ਵਿਅਕਤੀ ਨੂੰ ਵਾਇਰਸ ਕਰਕੇ ਗੁਆਉਣਾ ਨਹੀਂ ਚਾਹੁੰਦੇ। ਇਸ ਨੂੰ ਚੀਨ ਵਿਚ ਰੋਕਿਆ ਜਾਣਾ ਚਾਹੀਦਾ ਸੀ, ਇਸ ਨੂੰ ਰੋਕਿਆ ਜਾ ਸਕਦਾ ਸੀ।