ਵਾਇਕਾਟੋ ਸ਼ਹੀਦੇ-ਆਜ਼ਮ-ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਦਾ ਸਲਾਨਾ ਇਜਲਾਸ ਤੇ ਨਵੀਂ ਕਮੇਟੀ ਦੀ ਚੋਣ

666
Share

ਜ਼ਜਬਾ: ਦੇਸ਼ ਭਗਤੀ-ਖੇਡਾਂ ਤੇ ਵਿਰਸੇ ਦਾ
-ਸ. ਜਰਨੈਲ ਸਿੰਘ ਰਾਹੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ
ਔਕਲੈਂਡ, 21 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਜਜ਼ਬਾ ਹੋਵੇ ਤਾਂ ਦੇਸ਼-ਵਿਦੇਸ਼ ਦਾ ਫਰਕ ਨਹੀਂ ਪੈਂਦਾ ਇਹ ਖੁਦ-ਬਖੁਦ ਸਮਾਜਿਕ ਕਾਰਜਾਂ ਲਈ ਆਪਣੇ ਆਪ ਨੂੰ ਅੱਗੇ ਕਰ ਦਿੰਦਾ ਹੈ। ਨਿਊਜ਼ੀਲੈਂਡ ਦੇ ਵਿਚ ਵੀ ਅਨੇਕਾਂ ਅਜਿਹੇ ਟ੍ਰਸਟ ਅਤੇ ਸੰਸਥਾਵਾਂ ਹਨ ਜਿਹੜੇ ਦੇਸ਼-ਭਗਤੀ, ਖੇਡਾਂ ਅਤੇ ਵਿਰਸੇ ਨਾਲ ਨਵੀਂ-ਪੁਰਾਣੀ ਪੀੜ੍ਹੀ ਨੂੰ ਜੋੜਨ ਦਾ ਕੰਮ ਕਰਦੀਆਂ ਹਨ। ਵਾਇਕਾਟੋ ਸ਼ਹੀਦੇ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੀ ਆਪਣੀ ਚਾਲੇ ਵਧੀਆ ਕਾਰਗੁਜ਼ਾਰੀ ਵਿਖਾ ਰਿਹਾ ਹੈ। ਅੱਜ ਟ੍ਰਸਟ ਦਾ ਸਲਾਨਾ ਇਜਲਾਸ ਸੰਪੰਨ ਹੋਇਆ ਜਿਸ ਦੇ ਵਿਚ ਅਪ੍ਰੈਲ 2019 ਤੋਂ ਮਾਰਚ 2020 ਤੱਕ ਦੇ ਵਿਤੀ ਸਾਲ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਕੀਤਾ ਗਿਆ। ਪਿਛਲੇ ਸਾਲ ਦੇ ਵਿਚ ਕੀਤੇ ਗਏ ਕਾਰਜ ਜਿਨ੍ਹਾਂ ਵਿਚ ਦਸਤਾਰ ਸਿੱਖਲਾਈ ਕੈਂਪ, ਸਿਟੀ ਕੌਂਸਲ ਨਾਲ ਮਿਲਕੇ ਬੂਟੇ ਲਾਉਣੇ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਮਾਗਮ, ਦੋ ਵਾਰ ਖੂਨਦਾਨ ਕੈਂਪ, ਗਿੱਧੇ-ਭੰਗੜੇ ਦੀਆ ਫ੍ਰੀ ਕਲਾਸਾਂ ਹਰ ਬੁੱਧਵਾਰ, ਬੱਚਿਆ ਨੂੰ ਫ੍ਰੀ ਹਾਕੀ ਦੀ ਟਰੇਨਿੰਗ ਹਰ ਹਫ਼ਤੇ ਪੰਆਬ ਕਲੱਬ ਨਾਲ ਮਿਲਕੇ, ਪਹਿਲਾ ਕ੍ਰਿਕਟ ਅਤੇ ਬੱਚਿਆਂ ਦਾ ਹਾਕੀ ਟੂਰਨਾਮੈਂਟ, ਚੌਥਾ ਫੈਮਲੀ ਸਪੋਰਟਸ ਟੂਰਨਾਮੈਂਟ, ਇੰਡੀਆ ਵਿਚ ਧਾਰਾ 371 ਖਤਮ ਕਰਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਹੋਰ ਅਨੇਕਾਂ ਕਾਰਦਾਂ ਦੀ ਸਫਲਤਾ ਉਤੇ ਸਾਰੇ ਟਰੱਸਟੀ ਮੈਂਬਰਜ ਵੱਲੋਂ ਤਸੱਲੀ ਦਾ ਪ੍ਰਗਟਾਅ ਕੀਤਾ ਗਿਆ।  ਮੈਂਬਰਾਂ ਦੇ ਸਹਿਯੋਗ ਨਾਲ ਸੁਖਜੀਤ ਰੱਤੂ, ਜਰਨੈਲ ਸਿੰਘ ਰਾਹੋਂ ਅਤੇ ਰਵਿੰਦਰ ਸਿੰਘ ਪੁਆਰ ਨੇ ਇਨ੍ਹਾਂ ਕਾਰਜਾਂ ਵਿਚ ਵਧੀਆ ਭੂਮਿਕਾ ਨਿਭਾਈ ਸੀ, ਜਿਸ ਕਰਕੇ ਟ੍ਰਸਟ ਨੇ ਇਨ੍ਹਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਪਰੰਤ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕਰ ਲਈ ਗਈ ਜਿਸ ਦੇ ਵਿਚ ਸ. ਜਰੈਨਲ ਸਿੰਘ ਰਾਹੋਂ ਨੂੰ ਪ੍ਰਧਾਨ, ਕਮਲਜੀਤ ਕੋਰ ਸੰਘੇੜਾ ਉਪ ਪ੍ਰਧਾਨ, ਵਰਿੰਦਰ ਸਿੰਘ ਸਿੱਧੂ ਸਕੱਤਰ, ਅਤੇ ਗੁਰਵਿੰਦਰ ਸਿੰਘ ਬੁੱਟਰ ਖਜ਼ਾਨਚੀ ਨੂੰ ਚੁਣਿਆ ਗਿਆ। ਇਸ ਮੌਕੇ ਟਰੱਸਟ ਮੈਂਬਰ ਰਵਿੱਦਰ ਸਿੰਘ ਪੁਆਰ,ਹਰਪ੍ਰੀਤ ਕੋਰ,ਖੁਸ਼ਮੀਤ ਕੋਰ ਸਿੱਧੂ, ਸੁਖਜੀਤ ਰੱਤੂ, ਗੁਰਦੀਪ ਕੋਰ, ਰਾਜਵੀਰ ਸਿੰਘ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਲਾਕ ਡਾਊਨ ਦੌਰਾਨ ਵੀ ਟ੍ਰਸਟ ਵੱਲੋਂ ਲੋੜਵੰਦਾਂ ਨੂੰ 1800 ਫ੍ਰੀ ਫੂਡ ਬੈਗ ਵੰਡੇ ਗਏ ਸਨ।

News Pic:

NZ P93  ੨੧ June-੨

‘ਟ੍ਰਸਟ ਦੀ ਨਵੀਂ ਚੁਣੀ ਗਈ ਕੇਮਟੀ।


Share