ਵਾਇਕਾਟੋ ਵਸਦੇ ਭਾਰਤੀਆਂ ਵੱਲੋਂ ਅੱਜ ਸ਼ੁਰੂ ਹੋਇਆ ਦੋ ਦਿਨ ਖੂਨਦਾਨ ਕੈਂਪ-50 ਤੋਂ ਜਿਆਦਾ ਯੂਨਿਟ ਖੂਨ ਦਾਨ

727
NZ-PIC-
ਖੂਨ ਦਾਨ ਕਰਦੇ ਦਾਨੀ ਸੱਜਣ:
Share

ਖੂਨ ਦਾਨ….ਮਹਾਂ ਦਾ
ਔਕਲੈਂਡ, 27 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਵਾਈਕਾਟੋ ਸ਼ਹੀਦੇ-ਆਜਮ-ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਅਤੇ ਵਾਈਕਾਟੋ ਮਲਟੀ ਕਲਚਰਲ ਕੌਂਸਲ ਵੱਲੋਂ ਸਾਂਝੇ ਤੌਰ ‘ਤੇ ਅੱਜ ਦੋ ਦਿਨਾਂ ਚੌਥਾ ਖੂਨਦਾਨ ਕੈਂਪ ਆਰੰਭ ਹੋਇਆ ਜਿਸ ਦੇ ਵਿਚ 50 ਦੇ ਕਰੀਬ ਦਾਨੀ ਸੱਜਣਾਂ ਨੇ ਖੂਨ ਅਤੇ ਪਲਾਜ਼ਮਾ ਦਾਨ ਕੀਤਾ। ਕੈਂਪ ਦੇ ਉਦਘਾਟਨ ਮੌਕੇ ਲੇਬਰ ਪਾਰਟੀ ਦੇ ਹਮਿਲਟਨ ਵੈਸਟ ਤੋਂ ਉਮੀਦਵਾਰ ਡਾ. ਗੌਰਵ ਸ਼ਰਮਾ, ਵਾਈਕਾਟੋ ਮਲਟੀਕਲਚਰਲ ਕੌਂਸਲ ਦੇ ਪ੍ਰਧਾਨ ਰਵਿੰਦਰ ਸਿੰਘ ਪੁਆਰ ਅਤੇ ਹਮਲਿਟਨ ਟੈਕਸੀ ਸੁਸਾਇਟੀ ਦੇ ਚੇਅਰਮੈਨ ਜਿੰਦੀ ਔਜਲਾ ਮੁਠੱਡਾ ਨੇ ਟਰੱਸਟ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਵੱਧ ਤੋਂ ਵੱਧ ਮੈਂਬਰਾਂ ਨੂੰ ਖੂੰਨਦਾਨ ਕਰਨ ਦੀ ਅਪੀਲ ਕੀਤੀ। ਸੋਹਣ ਸਿੰਘ ਚਾਹਲ, ਮਨਜੀਤ ਸਿੰਘ ਠੰਡਲ, ਅਮਰੀਕ ਸਿੰਘ ਜੱਜ, ਤੀਰਥ ਸਿੰਘ ਸੰਧਰ, ਅੰਗਰੇਜ਼ ਸਿੰਘ ਉਚੇਚੇ ਤੌਰ ‘ਤੇ ਇਸ ਕੈਂਪ ਵਿੱਚ ਸ਼ਾਮਲ ਹੋਏ। ਟਰੱਸਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਨੇ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਅੱਜ ਦੇ ਖੂਨ ਕੈਂਪ ਲਈ ਟਰੱਸਟ ਮੈਂਬਰ ਸੁਖਜੀਤ ਰੱਤੂ, ਕਮਲਜੀਤ ਕੌਰ ਸੰਘੇੜਾ, ਖੁਸ਼ਮੀਤ ਸਿਧੂ, ਵਰਿੰਦਰ ਸਿਧੂ  ਅਤੇ ਵਲੰਟੀਅਰਜ ਵਿੱਚ ਹੈਰੀ ਢੀਂਡਸਾ, ਅਰਸ਼ ਉਪਲ,ਬ ਲਵੀਰ ਸੰਘੇੜਾ, ਪਰਵਿੰਦਰ ਚਾਹਲ ਅਤੇ ਜਲਾਵਰ ਸਿੰਘ ਦਾ ਯੋਗਦਾਨ ਵਰਣਨ ਯੋਗ ਸੀ। ਇਹ ਕੈਂਪ ਕੱਲ੍ਹ ਵੀ ਜਾਰੀ ਰਹਿਣਾ ਹੈ।


Share