ਵਾਂਟਡ ਦਾਊਦ ਇਬਰਾਹਿਮ ਪਾਕਿਸਤਾਨ ‘ਚ ਮੌਜੂਦ!

406
Share

ਨਵੀਂ ਦਿੱਲੀ: ਪਾਕਿਸਤਾਨ ਇਕ ਵਾਰ ਫੇਰ ਬੇਨਕਾਬ ਹੋ ਗਿਆ ਹੈ।ਪਾਕਿਸਤਾਨ ਦਾ ਸੱਚ ਦੁਨੀਆ ਦੇ ਸਾਹਮਣੇ ਆ ਗਿਆ ਹੈ।ਪਾਕਿਸਤਾਨ ਨੇ ਇਹ ਕਬੂਲ ਕੀਤਾ ਹੈ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਪਾਕਿਸਤਾਨ ਵਿੱਚ ਹੈ। ਪਾਕਿਸਤਾਨ ਨੇ ਪਹਿਲੀ ਵਾਰ ਇਸ ਤੱਥ ਨੂੰ ਸਵੀਕਾਰਿਆ ਹੈ।ਦਰਅਸਲ, ਪਾਕਿਸਤਾਨ ਨੇ ਅੱਤਵਾਦੀਆਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ, ਇਸ ਵਿਚ ਦਾਊਦ ਇਬਰਾਹਿਮ ਦਾ ਨਾਮ ਵੀ ਸ਼ਾਮਲ ਹੈ।

ਦਰਅਸਲ, ਪਾਕਿਸਤਾਨ ਨੇ ਐਫਏਟੀਐਫ ਨਿਗਰਾਨੀ ਸੂਚੀ ਦੇ ਸੈੱਲਾਂ ਹੇਠ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਦਾਊਦ ਇਬਰਾਹਿਮ ਦਾ ਨਾਮ ਵੀ ਹੈ। ਦਾਊਦ ਇਬਰਾਹਿਮ ਕਰਾਚੀ ਦੇ ਕਲਿਫਟਨ ਖੇਤਰ ਵਿੱਚ ਰਹਿੰਦਾ ਹੈ।ਦਸ ਦੇਈਏ ਕਿ ਇਸ ਲੀਸਟ ‘ਚ ਮਜ਼ਹੂਰ ਅਜ਼ਹਰ ਅਤੇ ਹਾਫਿਜ਼ ਸਾਈਦ ਦਾ ਨਾਮ ਵੀ ਲਿਸਟ ‘ਚ ਸ਼ਾਮਲ।


Share