ਵਰਲਡ ਬੈਂਕ ਵੱਲੋਂ ਕੋਰੋਨਾਵਾਇਰਸ ਲਈ 12 ਅਰਬ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ

633
Share

ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਖਿਲਾਫ ਲੜਾਈ ‘ਚ ਹੁਣ ਵਰਲਡ ਬੈਂਕ ਵੀ ਸਾਹਮਣੇ ਆ ਗਿਆ ਹੈ। ਇਸਨੇ ਜ਼ਰੂਰਤਮੰਦ ਦੇਸ਼ਾਂ ਲਈ 12 ਅਰਬ ਡਾਲਰ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਵਰਲਡ ਬੈਂਕ ਦੇ ਪ੍ਰੈਜ਼ਿਡੈਂਟ ਡੇਵਿਡ ਮਾਲਪਾਸ ਨੇ ਕਿਹਾ, ‘ਉਸਦਾ ਟੀਚਾ ਤੇਜ਼ ਅਤੇ ਅਸਰਦਾਰ ਐਕਸ਼ਨ ਉਪਲੱਬਧ ਕਰਵਾਉਣਾ ਹੈ, ਤਾਂ ਜੋ ਦੇਸ਼ਾਂ ਦੀ ਜ਼ਰੂਰਤ ਪੂਰੀ ਹੋ ਸਕੇ।’
ਉਨ੍ਹਾਂ ਨੇ ਕਿਹਾ ਕਿ ਗਰੀਬ ਦੇਸ਼ਾਂ ਦੇ ਉੱਪਰ ਕੋਰੋਨਾ ਵਾਇਰਸ ਕਾਰਨ ਪੈਣ ਵਾਲੇ ਵਾਧੂ ਭਾਰ ਨੂੰ ਸਮਝਣਾ ਮਹੱਤਵਪੂਰਨ ਹੈ, ਜਿਨ੍ਹਾਂ ਕੋਲ ਕੋਵਿਡ-19 ਵਾਇਰਸ ਨਾਲ ਨਜਿੱਠਣ ਲਈ ਜ਼ਰੂਰੀ ਸਾਜ਼ੋ-ਸਮਾਨ ਨਹੀਂ ਹੈ। ਫੰਡ ਦਾ ਕੁਝ ਹਿੱਸਾ ਗਰੀਬ ਦੇਸ਼ਾਂ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਫੰਡ ਦਾ ਇਸਤੇਮਾਲ ਮੈਡੀਕਲ ਸੰਦ, ਸਾਜ਼ੋ-ਸਮਾਨ ਜਾਂ ਹੈਲਥ ਸਰਵਿਸ ਲਈ ਕੀਤਾ ਜਾਵੇਗਾ। ਬੈਂਕ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਜ਼ਰੂਰਤਮੰਦ ਦੇਸ਼ਾਂ ਨਾ ਨੀਤੀਗਤ ਸੁਝਾਅ ਦਿੱਤੇ ਜਾਣਗੇ।


Share