ਵਰਜੀਨੀਆ ‘ਚ ਪਰਿਵਾਰ ਨੂੰ ਸੜਕ ਤੋਂ 1 ਮਿਲੀਅਨ ਡਾਲਰ ਨਾਲ ਭਰੇ ਬੈਗ ਲੱਭੇ

733
Share

ਵਰਜੀਨੀਆ, 20 ਮਈ (ਪੰਜਾਬ ਮੇਲ)- ਅਮਰੀਕਾ ਦੇ ਵਰਜੀਨੀਆ ‘ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਕ ਪਰਿਵਾਰ ਨੂੰ ਸੜਕ ਤੋਂ 1 ਮਿਲੀਅਨ ਡਾਲਰਾਂ ਨਾਲ ਭਰੇ ਬੈਗ ਲੱਭੇ। ਵਰਜੀਨੀਆ ‘ਚ ਰਹਿਣ ਵਾਲੇ ਡੇਵਿਡ ਅਤੇ ਐਮਿਲੀ ਸਕੈਂਟਜ਼ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਪਿਛਲੇ ਸ਼ਨੀਵਾਰ ਨੂੰ ਪਿਕਅਪ ਟਰੱਕ ਰਾਹੀਂ ਜਾ ਰਹੇ ਸਨ ਕਿ ਸੜਕ ‘ਤੇ ਉਨ੍ਹਾਂ ਨੂੰ ਦੋ ਬੈਗ ਲੱਭੇ ਤੇ ਉਨ੍ਹਾਂ ਸਮਝਿਆ ਕਿ ਇਹ ਕੂੜੇ ਦੇ ਬੈਗ ਹਨ ਤੇ ਉਨ੍ਹਾਂ ਨੇ ਇਸ ਨੂੰ ਟਰੱਕ ਵਿਚ ਰੱਖ ਲਿਆ।
ਜਦ ਘਰ ਆ ਕੇ ਉਨ੍ਹਾਂ ਨੇ ਬੈਗ ਦਾ ਕੂੜਾ ਸੁੱਟਣ ਲੱਗੇ, ਇਨ੍ਹਾਂ ਨੂੰ ਖੋਲ੍ਹਿਆ ਤਾਂ ਇਸ ਵਿਚੋਂ ਡਾਲਰ ਨਿਕਲੇ। ਉਨ੍ਹਾਂ ਦੱਸਿਆ ਕਿ ਬੈਗ ਦੇ ਅੰਦਰ ਲਿਫਾਫਿਆਂ ‘ਚ ਡਾਲਰ ਲਪੇਟੇ ਹੋਏ ਸਨ। ਇੰਨੇ ਸਾਰੇ ਡਾਲਰ ਦੇਖ ਕੇ ਉਹ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੇ ਕੈਰੋਲੀਨਾ ਦੇ ਸ਼ੈਰਿਫ ਮੇਜਰ ਸਕੌਟ ਮੌਜ਼ਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੈਗਜ਼ ‘ਚ ਇਕ ਮਿਲੀਅਨ ਭਾਵ ਦੱਸ ਲੱਖ ਡਾਲਰ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਵਿਚਕਾਰ ਡਿੱਗੇ ਇਹ ਬੈਗ ਕਿਸੇ ਨੇ ਜਾਣਬੁੱਝ ਕੇ ਨਹੀਂ ਰੱਖੇ ਹੋਣਗੇ। ਹੋ ਸਕਦਾ ਹੈ ਕਿ ਕੋਈ ਇਨ੍ਹਾਂ ਨੂੰ ਵਾਹਨ ਰਾਹੀਂ ਲੈ ਜਾ ਰਿਹਾ ਹੋਵੇ ਤੇ ਇਹ ਡਿੱਗ ਗਏ ਹੋਣ ਪਰ ਸਵਾਲਇਹ ਹੈ ਕਿ ਇੰਨੀ ਵੱਡੀ ਰਕਮ ਕਿੱਥੇ ਲਿਜਾਈ ਜਾ ਰਹੀ ਸੀ। ਫਿਲਹਾਲ ਇਸ ਸਬੰਧੀ ਜਾਂਚ ਚੱਲ ਰਹੀ ਹੈ।


Share