ਯੂਨੀਵਰਸਿਟੀ ਆਫ ਵਰਜੀਨੀਆਂ ਨੇ ਕੋਰੋਨਾ ਵੈਕਸੀਨ ਆਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਕੀਤੇ ਦਾਖਲੇ ਰੱਦ

471
Share

ਫਰਿਜ਼ਨੋ, 22 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)-  ਅਮਰੀਕਾ ਵਿੱਚ ਯੂਨੀਵਰਸਿਟੀ ਆਫ ਵਰਜੀਨੀਆਂ ਨੇ ਸੈਂਕੜੇ ਵਿਦਿਆਰਥੀਆਂ ਦਾ ਦਾਖਲਾ ਕੋਰੋਨਾ ਵੈਕਸੀਨ ਦੇ ਆਦੇਸ਼ਾਂ ਦੀ ਪਾਲਣਾ ਨਾਂ ਕਰਨ ਦੇ ਮੱਦੇਨਜ਼ਰ ਰੱਦ ਕੀਤਾ ਹੈ। ਇਸ ਸਬੰਧੀ ਯੂਨੀਵਰਸਿਟੀ ਦੇ ਇੱਕ ਬੁਲਾਰੇ ਦੇ ਅਨੁਸਾਰ, ਵਰਜੀਨੀਆ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਕੋਵਿਡ -19 ਟੀਕੇ ਦੇ ਆਦੇਸ਼ ਦੀ ਪਾਲਣਾ ਨਾ ਕਰਨ ਦੇ ਕਾਰਨ ਸ਼ੁੱਕਰਵਾਰ ਨੂੰ ਆਉਂਦੇ ਸਮੈਸਟਰ ਲਈ ਤਕਰੀਬਨ 238 ਵਿਦਿਆਰਥੀਆਂ ਦੇ ਦਾਖਲੇ ਨੂੰ ਰੱਦ ਕਰ ਦਿੱਤਾ ਹੈ।
ਇਸ ਯੂਨੀਵਰਸਿਟੀ ਦੀਆਂ ਮੌਜੂਦਾ ਕੋਵਿਡ -19 ਨੀਤੀਆਂ ਦੇ ਅਨੁਸਾਰ, ਸਾਰੇ ਵਿਦਿਆਰਥੀਆਂ ਨੂੰ ਆਗਾਮੀ 2021-2022 ਅਕਾਦਮਿਕ ਸਾਲ ਲਈ ਪੂਰੀ ਤਰ੍ਹਾਂ ਕੋਰੋਨਾ ਟੀਕਾ ਲਗਾਇਆ ਜਾਣਾ ਜਰੂਰੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਬ੍ਰਾਇਨ ਕੋਏ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਵਿਦਿਆਰਥੀ ਬੁੱਧਵਾਰ ਨੂੰ ਯੂਨੀਵਰਸਿਟੀ ਵਿੱਚ ਦਾਖਲ ਹੋਏ ਹਨ , ਉਨ੍ਹਾਂ ਕੋਲ ਅਜੇ ਵੀ ਆਪਣੀ ਟੀਕਾਕਰਨ ਸਥਿਤੀ ਨੂੰ ਅਪਡੇਟ ਕਰਨ ਲਈ ਇੱਕ ਹਫਤਾ ਹੈ ਅਤੇ ਉਹ ਦੁਬਾਰਾ ਦਾਖਲਾ ਲੈ ਸਕਦੇ ਹਨ। ਯੂਨੀਵਰਸਿਟੀ ਦੀ ਵੈਬਸਾਈਟ ਦੇ ਅਨੁਸਾਰ, ਯੂਨੀਵਰਸਿਟੀ ਵਿੱਚ ਲਗਭਗ 18,000 ਅੰਡਰਗ੍ਰੈਜੁਏਟ ਅਤੇ ਲਗਭਗ 9,000 ਗ੍ਰੈਜੂਏਟ ਵਿਦਿਆਰਥੀ ਹਨ।

Share