ਵਨਡੇ ਮੈਚ ਦੀ ਸੀਰੀਜ਼ ’ਚ ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ

6706
Share

ਪੁਣੇ, 23 ਮਾਰਚ (ਪੰਜਾਬ ਮੇਲ)- ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ ਪਹਿਲੇ ਵਨਡੇ ਕਿ੍ਰਕਟ ਮੈਚ ’ 66 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਲੀਡ ਬਣਾ ਲਈ ਹੈ। ਮੇਜ਼ਬਾਨ ਟੀਮ ਵੱਲੋਂ ਦਿੱਤੇ 318 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸਲਾਮੀ ਜੋੜੀ ਜੇਸਨ ਰੌਏ (46) ਅਤੇ ਜੌਨੀ ਬੇਅਰਸਟੋ (64) ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ ਅਤੇ ਪੂਰੀ ਟੀਮ 42.1 ਓਵਰਾਂ ਵਿਚ 251 ਦੌੜਾਂ ਹੀ ਬਣਾ ਸਕੀ। ਭਾਰਤ ਦੇ ਗੇਂਦਬਾਜ਼ ਪ੍ਰਸਿੱਧ ਕਿ੍ਰਸ਼ਨਾ ਨੇ ਚਾਰ ਅਤੇ ਸ਼ਰਦੁਲ ਠਾਕੁਰ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਨੇ ਸ਼ਿਖਰ ਧਵਨ ਦੀਆਂ 98 ਦੌੜਾਂ ਦੀ ਮਦਦ ਨਾਲ ਪੰਜ ਵਿਕਟਾਂ ਗੁਆ ਕੇ 317 ਦੌੜਾਂ ਬਣਾਈਆਂ ਸਨ। ਧਵਨ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ 56, ਕੇ.ਐੱਲ. ਰਾਹੁਲ ਨੇ ਨਾਬਾਦ 62 ਤੇ ਕੁਨਾਲ ਪਾਂਡਿਆ ਨੇ ਨਾਬਾਦ 58 ਦੌੜਾਂ ਬਣਾਈਆਂ। ਇੰਗਲੈਂਡ ਦੇ ਬੇਨ ਸਟੋਕਸ ਨੇ ਤਿੰਨ ਵਿਕਟਾਂ ਲਈਆਂ। ‘ਪਲੇਅਰ ਆਫ ਦਿ ਮੈਚ’ ਸ਼ਿਖਰ ਧਵਨ ਨੂੰ ਚੁਣਿਆ ਗਿਆ।

Share