ਲੱਦਾਖ, 15 ਜੂਨ (ਪੰਜਾਬ ਮੇਲ)- ਭਾਰਤ-ਚੀਨ ਸਰਹੱਦ ਵਿਵਾਦ ਹੁਣ ਵੱਡੇ ਤਣਾਅ ਵਿੱਚ ਬਦਲ ਰਿਹਾ ਹੈ। ਸੋਮਵਾਰ ਦੀ ਰਾਤ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਹਿੰਸਕ ਝੜਪ ਹੋ ਗਈ। ਇਸ ਵਿੱਚ ਭਾਰਤ ਦਾ ਇੱਕ ਕਰਨਲ ਤੇ ਦੋ ਸੈਨਿਕ ਸ਼ਹੀਦ ਹੋ ਗਏ। ਭਾਰਤ-ਚੀਨ ਸਰਹੱਦ ‘ਤੇ ਅਜਿਹੀ ਸਥਿਤੀ 53 ਸਾਲਾਂ ਯਾਨੀ 1967 ਤੋਂ ਬਾਅਦ ਹੁਣ ਬਣੀ ਹੈ।
ਦੱਸਿਆ ਜਾ ਰਿਹਾ ਹੈ ਕਿ ਡੀ-ਐਕਟੇਲਮੈਂਟ ਦੀ ਪ੍ਰਕਿਰਿਆ ਦੌਰਾਨ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਹਿੰਸਕ ਝੜਪਾਂ ਹੋਈਆਂ। ਦੋਵੇਂ ਦੇਸਾਂ ਦੀਆਂ ਸਰਕਾਰਾਂ ਡੀ-ਐਕਟੇਲਮੈਂਟ ਤਹਿਤ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।