ਲੱਖਾਂ ਯੋਗ ਅਮਰੀਕੀ ਅਜੇ ਵੀ ਕੋਰੋਨਾ ਟੀਕੇ ਤੋਂ ਹਨ ਵਾਂਝੇ : ਵਾਈਟ ਹਾਊਸ

371
Share

ਫਰਿਜ਼ਨੋ, 23 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੋਰੋਨਾ ਵਾਇਰਸ ਮਹਾਂਮਾਰੀ ਦੀ ਲਾਗ ਦੇ ਵਾਧੇ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਮਰੀਕਾ ਵਿਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ। ਇਸ ਪ੍ਰਕਿਰਿਆ ਦੇ ਚਲਦਿਆਂ ਜਿੱਥੇ ਲੱਖਾਂ ਅਮਰੀਕੀ ਲੋਕਾਂ ਨੇ ਕੋਰੋਨਾ ਟੀਕਾ ਲਗਵਾਇਆ ਹੈ, ਉੱਥੇ ਹੀ ਵਾਈਟ ਹਾਊਸ ਦੇ ਅਨੁਸਾਰ ਵੈਕਸੀਨ ਲਈ ਯੋਗ ਲੱਖਾਂ ਅਮਰੀਕੀ ਲੋਕਾਂ ਇਸ ਤੋਂ ਵਾਂਝੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਈਟ ਹਾਊਸ ਦੇ ਕੋਵਿਡ-19 ਦੇ ਡਾਟਾ ਡਾਇਰੈਕਟਰ ਸਾਇਰਸ ਸ਼ਾਹਪਾਰ ਨੇ ਦੱਸਿਆ ਕਿ ਤਕਰੀਬਨ 71 ਮਿਲੀਅਨ ਅਮਰੀਕੀ ਲੋਕ ਜੋ ਕਿ ਟੀਕੇ ਦੇ ਯੋਗ ਹਨ, ਉਨ੍ਹਾਂ ਨੂੰ ਅਜੇ ਵੀ ਟੀਕੇ ਦੀ ਕੋਈ ਵੀ ਖੁਰਾਕ ਨਹੀਂ ਮਿਲੀ ਹੈ। ਅਮਰੀਕੀ ਪ੍ਰਸ਼ਾਸਨ ਜੋ ਕਿ ਵਿਸ਼ਵ ਪੱਧਰ ’ਤੇ ਕੋਰੋਨਾ ਨੂੰ ਖਤਮ ਕਰਨ ਲਈ ਕੋਰੋਨਾ ਵੈਕਸੀਨ ਦੀ ਵੰਡ ਕਰ ਰਿਹਾ ਹੈ, ਦੁਆਰਾ ਜ਼ਿਆਦਾ ਤੋਂ ਜ਼ਿਆਦਾ ਅਮਰੀਕਾ ਨਾਗਰਿਕਾਂ ਦੇ ਕੋਰੋਨਾ ਟੀਕਾ ਲਗਾਉਣ ਦੇ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ।
ਤਕਰੀਬਨ ਇੱਕ ਮਹੀਨਾ ਪਹਿਲਾਂ, ਵਾਈਟ ਹਾਊਸ ਦੁਆਰਾ ਜਾਣਕਾਰੀ ਦਿੱਤੀ ਗਈ ਸੀ ਕਿ ਲਗਭਗ 82 ਮਿਲੀਅਨ ਯੋਗ ਅਮਰੀਕੀਆਂ ਨੇ ਵੈਕਸੀਨ ਨਹੀਂ ਲਗਵਾਈ ਹੈ, ਅਤੇ ਹੁਣ ਨਵੇਂ ਅੰਕੜਿਆਂ ਅਨੁਸਾਰ ਇਸ ਗਿਣਤੀ ’ਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ। ਬਾਇਡਨ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

Share