ਲੰਬੇ ਸਮੇਂ ਤੱਕ ਰਹੇਗਾ ਮਹਾਮਾਰੀ ਦਾ ਕਹਿਰ : ਡਬਲਿਊ.ਐੱਚ.ਓ.

207
Share

-ਵਿਸ਼ਵ ਭਰ ’ਚ ਕਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਤੋਂ ਪਾਰ
ਵਾਸ਼ਿੰਗਟਨ, 20 ਦਸੰਬਰ (ਪੰਜਾਬ ਮੇਲ)- ਦੁਨੀਆਂ ’ਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਤੋਂ ਪਾਰ ਹੋ ਚੁੱਕੀ ਹੈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 16.71 ਲੱਖ ਤੋਂ ਜ਼ਿਆਦਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਵੈਕਸੀਨ ਨੂੰ ਲੈ ਕੇ ਮੁੜ ਤੋਂ ਚਿਤਾਵਨੀ ਦਿੱਤੀ ਹੈ। ਡਬਲਿਊ.ਐੱਚ.ਓ. ਨੇ ਕਿਹਾ ਕਿ ਇਸ ਮਹਾਮਾਰੀ ਦਾ ਪ੍ਰਕੋਪ ਲੰਬੇ ਸਮੇਂ ਤੱਕ ਬਣਿਆ ਰਹੇਗਾ।
ਡਬਲਿਊ.ਐੱਚ.ਓ. ਦੇ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਡਾਇਰੈਕਟਰ ਕਸੇਈ ਤਾਕੇਸ਼ੀ ਨੇ ਕਿਹਾ ਕਿ ਇਹ ਟੀਕਾ ਪੁਖਤਾ ਮਾਤਰਾ ਵਿਚ ਉਤਪਾਦਨ ਅਤੇ ਹਰ ਕਿਸੇ ਤੱਕ ਪਹੁੰਚ ਜ਼ਰੂਰੀ ਹੈ। ਇਹ ਪ੍ਰਕਿਰਿਆ ਖੇਤਰ ਦੇ ਕੁਝ ਹਿੱਸਿਆਂ ਵਿਚ ਸ਼ੁਰੂ ਹੋ ਰਹੀ ਹੈ ਪਰ ਬਰਾਬਰ ਸਪਲਾਈ ਕਰਨ ਵਿਚ ਸਮਾਂ ਲੱਗੇਗਾ। ਕਸੇਈ ਨੇ ਕਿਹਾ ਕਿ ਜ਼ਿਆਦਾ ਖ਼ਤਰੇ ਵਾਲੇ ਲੋਕਾਂ ਨੂੰ ਛੱਡ ਦਿੱਤਾ ਜਾਵੇ ਤਾਂ ਆਮ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੀ ਵੈਕਸੀਨ ਮਿਲਣ ਵਿਚ 12 ਤੋਂ 24 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।¿;
ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਕੋਰੋਨਾ ਨੂੰ ਕੰਟਰੋਲ ਕਰਨ ਵਾਲੀਆਂ ਯੋਜਨਾਵਾਂ ਨੂੰ ਨਹੀਂ ਅਪਣਾ ਰਹੇ ਹਨ। ਅਜਿਹੀ ਸਥਿਤੀ ਵਿਚ ਆਗਾਮੀ ਛੁੱਟੀਆਂ ਦੌਰਾਨ ਉਨ੍ਹਾਂ ਵੱਲੋਂ ਸੰਕਰਮਣ ਫੈਲਾਏ ਜਾਣ ਦੀ ਸੰਭਾਵਨਾ ਹੈ। ਕੋਈ ਲੱਛਣ ਨਾ ਹੋਣ ਵਾਲੇ ਲੋਕ ਕਿ੍ਰਸਮਸ ਦੀਆਂ ਛੁੱਟੀਆਂ ਦੌਰਾਨ ਆਪਣੇ ਅਜ਼ੀਜ਼ਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੰਕ੍ਰਮਿਤ ਕਰ ਸਕਦੇ ਹਨ। ਡਬਲਿਊ.ਐੱਚ.ਓ. ਨੇ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਲਾਗ ਨੂੰ ਵੱਧਣ ਤੋਂ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸੰਸਥਾ ਨੇ ਮਹਿਮਾਨਾਂ ਨੂੰ ਘਰਾਂ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕਰਨ ਦੀ ਵੀ ਗੱਲ ਕਹੀ ਹੈ। ਜੇਕਰ ਕਿਸੇ ਬੰਦ ਹਾਲ ਜਾਂ ਕਮਰੇ ਵਿਚ ਮਿਲਣਾ ਹੈ, ਤਾਂ ਸਮਾਜਿਕ ਦੂਰੀ ਬਣਾਈ ਰੱਖੋ ਅਤੇ ਮਾਸਕ ਦੀ ਵਰਤੋਂ ਕਰੋ।

Share