ਲੰਬੀ ਚੱਲੇਗੀ ਕੋਰੋਨਾ ਮਹਾਮਾਰੀ, ਕੋਈ ਜਾਦੂ ਦੀ ਗੋਲੀ ਨਹੀਂ ਵੈਕਸੀਨ : ਡਬਲਿਊਐਚਓ

469
Share

ਵਾਸ਼ਿੰਗਟਨ, 19 ਦਸੰਬਰ (ਪੰਜਾਬ ਮੇਲ)- ਦੁਨੀਆ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਦੇ ਪਾਰ ਹੋ ਚੁੱਕੀ ਹੈ। ਜਦ ਕਿ ਮਰਨ ਵਾਲਿਆਂ ਦੀ ਗਿਣਤੀ 16.71 ਲੱਖ ਤੋਂ ਜ਼ਿਆਦਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਵੈਕਸੀਨ ਨੂੰ ਲੈ ਕੇ ਮੁੜ ਤੋਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗਾ ਜੋ ਕੋਰੋਨਾ ਵਾਇਰਸ ਨੂੰ ਤੁਰੰਤ ਖਤਮ ਕਰ ਦੇਵੇਗਾ। ਸਾਨੂੰ ਯਥਾਰਥਵਾਦੀ ਹੋਣ ਦੀ ਜ਼ਰੂਰਤ ਹੈ। ਦੁਨੀਆ ਵਿਚ ਇਸ ਮਹਾਮਾਰੀ ਦਾ ਪ੍ਰਕੋਪ ਲੰਬੇ ਸਮੇਂ ਤੱਕ ਬਣਿਆ ਰਹੇਗਾ।

ਡਬਲਿਊਐਚਓ ਦੇ ਪੱਛਮੀ ਪ੍ਰਸ਼ਾਂਤ ਦੇ ਖੇਤਰੀ Îਡਾਇਰੈਕਟਰ ਕਸੇਈ ਤਾਕੇਸ਼ੀ ਨੇ ਕਿਹਾ ਕਿ ਇਹ ਟੀਕਾ ਕੋਈ ਚਾਂਦੀ ਦੀ ਗੋਲੀ ਨਹੀ ਹੈ। ਇਨ੍ਹਾਂ ਦਾ ਪੁਖਤਾ ਮਾਤਰਾ ਵਿਚ ਉਤਪਾਦਨ ਅਤੇ ਹਰ ਕਿਸੇ ਤੱਕ ਪਹੁੰਚ ਜ਼ਰੂਰੀ ਹੈ। ਇਹ ਪ੍ਰਕਿਰਿਆ ਖੇਤਰ ਦੇ ਕੁਝ ਹਿੱਸਿਆਂ ਵਿਚ ਸ਼ੁਰੂ ਹੋ ਰਹੀ ਹੈ ਲੇਕਿਨ ਸਮਾਨ ਸਪਲਾਈ ਕਰਨ ਵਿਚ ਸਮਾਂ ਲੱਗੇਗਾ। ਕਸੇਈ ਨੇ ਕਿਹਾ ਕਿ ਜ਼ਿਆਦਾ ਖ਼ਤਰੇ ਵਾਲੇ ਲੋਕਾਂ ਨੂੰ ਛੱਡ ਦਿੱਤਾ ਜਾਵੇ ਤਾਂ ਆਮ ਨਾਗਰਿਕਾਂ  ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਮਿਲਣ  ਵਿਚ 12 ਤੋਂ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਊਨ੍ਹਾਂ ਕਿਹਾ ਕਿ ਨੌਜਵਾਨ ਸਮੂਹ ਦੀ ਕੋਰੋਨਾ ਨੂੰ ਕੰਟਰੋਲ ਕਰਨ ਵਾਲੀ ਯੋਜਨਾਵਾਂ ਨੂੰ ਨਹੀਂ ਅਪਣਾ ਰਹੇ ਹਨ।


Share