ਲੰਡਨ ਹਾਈ ਕੋਰਟ ਨੇ ਭਗੌੜੇ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨਿਆ

1898
Share

-ਜਾਇਦਾਦ ਜ਼ਬਤ ਕਰਕੇ ਕਰਜ਼ੇ ਦੀ ਵਸੂਲੀ ਕਰਨ ਦਾ ਰਾਹ ਹੋਇਆ ਪੱਧਰਾ
ਲੰਡਨ, 27 ਜੁਲਾਈ (ਪੰਜਾਬ ਮੇਲ)- ਲੰਡਨ ਹਾਈ ਕੋਰਟ ਨੇ ਸੋਮਵਾਰ ਨੂੰ ਭਗੌੜੇ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨ ਦਿੱਤਾ, ਜਿਸ ਨਾਲ ਭਾਰਤੀ ਬੈਂਕਾਂ ਲਈ ਮਾਲਿਆ ਦੀ ਜਾਇਦਾਦ ਜ਼ਬਤ ਕਰਕੇ ਕਰਜ਼ੇ ਦੀ ਵਸੂਲੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਲੰਡਨ ਸਥਿਤ ਚੀਫ ਇਨਸੋਲਵੈਂਸੀਜ਼ ਐਂਡ ਕੰਪਨੀਜ਼ ਕੋਰਟ ਦੇ ਜੱਜ ਮਾਈਕਲ ਬਿ੍ਰਗਸ ਨੇ ਮਾਲਿਆ ਨੂੰ ਦੀਵਾਲੀਆ ਐਲਾਨਣ ਦਾ ਫੈਸਲਾ ਸੁਣਾਇਆ ਹੈ। ਮਾਲਿਆ ਖਿਲਾਫ਼ ਭਾਰਤੀ ਸਟੇਟ ਬੈਂਕ ਦੀ ਅਗਵਾਈ ’ਚ 13 ਭਾਰਤੀ ਬੈਂਕਾਂ ਦੇ ਇਕ ਸੰਘ ਨੇ ਬਿ੍ਰਟਿਸ਼ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਪਟੀਸ਼ਨ ’ਚ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਦਿੱਤੇ ਗਏ ਲੋਨ ਦੀ ਵਸੂਲੀ ਲਈ ਮਾਲਿਆ ਨੂੰ ਦੀਵਾਲੀਆ ਐਲਾਨਣ ਦੀ ਮੰਗ ਕੀਤੀ ਗਈ ਸੀ। ਭਾਰਤੀ ਬੈਂਕਾਂ ਦੀ ਨੁਮਾਇੰਦਗੀ ਕਰ ਰਹੀ ਲਾਅਕੰਪਨੀ ਟੀ.ਐੱਲ.ਟੀ. ਐੱਲ.ਐੱਲ.ਪੀ. ਅਤੇ ਬੈਰਿਸਟਰ ਮਾਰਸੀਆ ਸ਼ੇਕਰਡੇਮਿਅਨ ਨੇ ਉਨ੍ਹਾਂ ਤਰਫੋਂ ਇਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਮਾਲਿਆ ਨੂੰ ਦੀਵਾਲੀਆ ਘੋਸ਼ਿਤ ਕਰਨ ਦੀ ਅਪੀਲ ਕੀਤੀ ਸੀ। ਮਾਲਿਆ ਕੋਲ ਲੰਡਨ ਹਾਈ ਕੋਰਟ ਦੇ ਫ਼ੈਸਲੇ ਖਿਲਾਫ਼ ਅਪੀਲ ਕਰਨ ਲਈ ਅਜੇ ਇਕ ਮੌਕਾ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਮਾਲਿਆ ਦੇ ਵਕੀਲ ਜਲਦੀ ਹੀ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖ਼ਲ ਕਰਨਗੇ।¿;
ਧਿਆਨਦੇਣ ਯੋਗ ਹੈ ਕਿ ਮਾਲਿਆ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਇਸੇ ਮਹੀਨੇ ਕਿੰਗਫਿਸ਼ਰ ਏਅਰ ਲਾਈਨਜ਼ ਦੇ ਸ਼ੇਅਰ ਵੇਚ ਕੇ 792.12 ਕਰੋੜ ਰੁਪਏ ਇਕੱਠੇ ਕੀਤੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਜੁੜੇ ਇਕ ਕੇਸ ਵਿਚ ਇਨ੍ਹਾਂ ਸ਼ੇਅਰਾਂ ਨੂੰ ਜ਼ਬਤ ਕਰ ਲਿਆ ਸੀ। ਈ.ਡੀ. ਨੇ ਇਨ੍ਹਾਂ ਸ਼ੇਅਰਾਂ ਨੂੰ ਸਟੇਟ ਬੈਂਕ ਦੀ ਅਗਵਾਈ ਵਾਲੇ ਰਿਣਦਾਤਾ ਬੈਂਕਾਂ ਨੂੰ ਸੌਂਪਿਆਂ ਸੀ। ਇਸ ਤੋਂ ਪਿਛਲੇ ਮਹੀਨੇ ਵੀ ਇਸੇ ਕੇਸ ਵਿਚ ਬੈਂਕਾਂ ਦੇ ਇਕ ਸਮੂਹ ਨੂੰ ਸ਼ੇਅਰਾਂ ਦੀ ਵਿਕਰੀ ਜ਼ਰੀਏ 7,181 ਕਰੋੜ ਰੁਪਏ ਪ੍ਰਾਪਤ ਹੋਏ ਸਨ। ਈ.ਡੀ. ਅਤੇ ਸੀ.ਬੀ.ਆਈ. ਬਿ੍ਰਟੇਨ ਭੱਜ ਚੁੱਕੇ ਮਾਲਿਆ ਖਿਲਾਫ਼ 9,000 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੀ ਜਾਂਚ ਕਰ ਰਹੇ ਹਨ। ਇਹ ਧੋਖਾਧੜੀ ਮਾਲਿਆ ਦੀ ਬੰਦ ਹੋ ਚੁੱਕਾ ਕਿੰਗਫਿਸ਼ਰ ਏਅਰਲਾਈਨ ਨਾਲ ਸਬੰਧਤ ਹੈ, ਜਿਸ ਦੇ ਲਈ ਉਸ ਨੇ ਕਈ ਬੈਂਕਾਂ ਤੋਂ ਤਕਰੀਬਨ 9,000 ਕਰੋੜ ਰੁਪਏ ਦੇ ਕਰਜ਼ੇ ਲਏ ਸਨ। ਇਸ ਕਰਜ਼ੇ ਦੀ ਵਸੂਲੀ ਲਈ ਡੈਬਟ ਰਿਕਵਰੀ ਟਿ੍ਰਬਿਊਨਲ (ਡੀ.ਆਰ.ਟੀ.) ਨੇ ਮਾਲਿਆ ਦੀ ਕੰਪਨੀ ਦੇ ਸ਼ੇਅਰ ਵੇਚੇ ਹਨ।

Share