ਲੰਡਨ ਹਾਈਕੋਰਟ ਵੱਲੋਂ ਵਿਜੇ ਮਾਲਿਆ ਨੂੰ ਕਾਨੂੰਨੀ ਖਰਚੇ ਲਈ 11 ਕਰੋੜ ਦੀ ਰਾਸ਼ੀ ਮੁਹੱਈਆ ਕਰਵਾਈ

194
Share

ਲੰਡਨ, 11 ਫਰਵਰੀ (ਪੰਜਾਬ ਮੇਲ)-ਬੈਂਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਮਾਮਲੇ ’ਚ ਭਾਰਤ ਦੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡੀ ਰਾਹਤ ਦਿੰਦਿਆਂ ਕਾਨੂੰਨੀ ਅਤੇ ਹੋਰ ਖਰਚਿਆਂ ਲਈ ਲੰਡਨ ਦੀ ਹਾਈਕੋਰਟ ਨੇ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਲੰਡਨ ਹਾਈਕੋਰਟ ਨੇ ਆਪਣੇ ਖ਼ਜ਼ਾਨੇ ’ਚੋਂ 11 ਲੱਖ ਪੌਂਡ (ਲਗਭਗ 11 ਕਰੋੜ ਰੁਪਏ) ਦੀ ਰਾਸ਼ੀ ਮੁਹੱਈਆ ਕਰਵਾਈ ਹੈ। ਵਿਜੇ ਮਾਲਿਆ ਇਸ ਪੈਸੇ ਨਾਲ ਆਪਣੀ ਜੀਵਨ ਖਰਚੇ ਤੇ ਕਾਨੂੰਨੀ ਖਰਚਿਆਂ ਲਈ ਭੁਗਤਾਨ ਕਰ ਸਕੇਗਾ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਦੀਵਾਲੀਆ ਮਾਮਲੇ ’ਚ ਫੈਸਲਾ ਆਉਣ ਤੋਂ ਬਾਅਦ ਮਾਲਿਆ ਵੱਲੋਂ ਪੈਸੇ ਕਿੱਥੇ ਤੇ ਕਿਸ ਮੱਦ ਤਹਿਤ ਖਰਚ ਕੀਤੇ ਗਏ, ਦੀ ਜਾਂਚ ਹੋਵੇਗੀ।

Share