ਲੰਡਨ ਦੀ ਅਦਾਲਤ ਨੇ ਨੀਰਵ ਮੋਦੀ ਦੇ ਹਿਰਾਸਤ ’ਚ 7 ਜਨਵਰੀ ਤੱਕ ਕੀਤਾ ਵਾਧਾ

127
Share

ਲੰਡਨ, 29 ਦਸੰਬਰ (ਪੰਜਾਬ ਮੇਲ)- ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਅੱਜ ਵੀਡੀਓ ਲਿੰਕ ਰਾਹੀਂ ਲੰਡਨ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ ਨੀਰਵ ਦੀ ਹਿਰਾਸਤ 7 ਜਨਵਰੀ ਤੱਕ ਵਧਾ ਦਿੱਤੀ ਹੈ। 49 ਸਾਲਾ ਕਾਰੋਬਾਰੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਹਨ। ਦੋ ਅਰਬ ਅਮਰੀਕੀ ਡਾਲਰ ਦੇ ਪੀਐੱਨਬੀ ਘੁਟਾਲਾ ਕੇਸ ’ਚ ਭਾਰਤ ਨੇ ਬਰਤਾਨੀਆ ਤੋਂ ਉਸ ਦੀ ਹਵਾਲਗੀ ਮੰਗੀ ਹੋਈ ਹੈ। ਹਵਾਲਗੀ ’ਤੇ ਆਖ਼ਰੀ ਸੁਣਵਾਈ ਹੁਣ ਸੱਤ ਤੇ ਅੱਠ ਜਨਵਰੀ ਨੂੰ ਹੋਵੇਗੀ।

Share