ਲੰਡਨ ’ਚ ਭਾਰਤੀ ਮੂਲ ਦੀ ਬ੍ਰਿਟਿਸ਼ ਕੁੜੀ ਦਾ ਕਤਲ

550
Share

-ਕਤਲ ਦੇ ਦੋਸ਼ ’ਚ ਟਿਊਨੀਸ਼ੀਆਈ ਨਾਗਰਿਕ ਗਿ੍ਰਫ਼ਤਾਰ
ਲੰਡਨ, 22 ਮਾਰਚ (ਪੰਜਾਬ ਮੇਲ)- ਲੰਡਨ ਵਿਚ ਭਾਰਤੀ ਮੂਲ ਦੀ ਬਿ੍ਰਟਿਸ਼ ਕੁੜੀ ਦੇ ਕਤਲ ਦੇ ਸ਼ੱਕ ਵਿਚ ਸਕਾਟਲੈਂਡ ਯਾਰਡ ਨੇ ਟਿਊਨੀਸ਼ੀਆ ਦੇ ਇਕ ਨਾਗਰਿਕ ਨੂੰ ਗਿ੍ਰਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਿ੍ਰਟਿਸ਼ ਨਾਗਰਿਕ ਸਬਿਤਾ ਥਾਨਵਾਨੀ (19) ਸ਼ਨੀਵਾਰ ਨੂੰ ਲੰਡਨ ਦੇ ਕਲਰਕਨਵੈਲ ਖੇਤਰ ਵਿਚ ਆਰਬਰ ਹਾਊਸ ਵਿਚ ਵਿਦਿਆਰਥੀਆਂ ਲਈ ਬਣੇ ਇਕ ਫਲੈਟ ਵਿਚ ਮਿ੍ਰਤਕ ਮਿਲੀ ਸੀ ਅਤੇ ਉਸ ਦੀ ਗਰਦਨ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੈਟਰੋਪੋਲੀਟਨ ਪੁਲਿਸ ਨੇ 22 ਸਾਲਾ ਮਹੀਰ ਮਾਰੂਫ ਨੂੰ ਗਿ੍ਰਫ਼ਤਾਰ ਕਰਨ ਲਈ ਤੁਰੰਤ ਇਕ ਅਪੀਲ ਜਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਮਾਰੂਫ ਅਤੇ ਥਾਨਵਾਨੀ ਵਿਚਕਾਰ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਮਾਰੂਫ ਨੂੰ ਕਲਰਕਨਵੈਲ ਦੇ ਉਸੇ ਖੇਤਰ ਤੋਂ ਗਿ੍ਰਫ਼ਤਾਰ ਕੀਤਾ, ਜਿੱਥੇ ਇਕ ਦਿਨ ਪਹਿਲਾਂ ਸਬੀਤਾ ਦੀ ਲਾਸ਼ ਮਿਲੀ ਸੀ।
ਮੈਟਰੋਪੋਲੀਟਨ ਪੁਲਿਸ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ, ‘ਸਬਿਤਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਸਾਡੀ ਉਨ੍ਹਾਂ ਪ੍ਰਤੀ ਡੂੰਘੀ ਹਮਦਰਦੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ।’ ਉਨ੍ਹਾਂ ਕਿਹਾ, ‘ਮਾਰੂਫ ਅਤੇ ਸਬਿਤਾ ਵਿਚਾਲੇ ਪ੍ਰੇਮ ਸਬੰਧ ਸਨ, ਪਰ ਮਾਰੂਫ ਵਿਦਿਆਰਥੀ ਨਹੀਂ ਹੈ। ਉਹ ਟਿਊਨੀਸ਼ੀਆ ਦਾ ਨਾਗਰਿਕ ਹੈ, ਜਿਸ ਦਾ ਪਤਾ ਸਾਡੇ ਕੋਲ ਨਹੀਂ ਹੈ।’ ਸਬਿਤਾ ਲੰਡਨ ਯੂਨੀਵਰਸਿਟੀ ’ਚ ਪੜ੍ਹ ਰਹੀ ਸੀ ਅਤੇ ਕਥਿਤ ਤੌਰ ’ਤੇ ਸ਼ੁੱਕਰਵਾਰ ਨੂੰ ਉਸ ਨੂੰ ਮਾਰੂਫ ਨਾਲ ਦੇਖਿਆ ਗਿਆ ਸੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share