ਲੌਕਡਾਊਨ ਦੌਰਾਨ ਭਾਰਤ ‘ਚ ਫਸੇ 13,500 ਬ੍ਰਿਟਿਸ਼ ਨਾਗਰਿਕ 58 ਉਡਾਣਾਂ ਰਾਹੀਂ ਪਹੁੰਚੇ ਬ੍ਰਿਟੇਨ

781

ਲੰਡਨ, 12 ਮਈ (ਪੰਜਾਬ ਮੇਲ)- ਲੌਕਡਾਊਨ ਦੇ ਚੱਲਦੇ ਭਾਰਤ ‘ਚ ਫਸੇ ਤਕਰੀਬਨ 13,500 ਬ੍ਰਿਟਿਸ਼ ਨਾਗਰਿਕਾਂ ਨੂੰ ਵਤਨ ਵਾਪਸ ਲਿਆਂਦਾ ਗਿਆ ਹੈ। ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ (ਐੱਫ.ਸੀ.ਓ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਤੋਂ 27 ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਤੋਂ ਬ੍ਰਿਟਿਸ਼ ਸਰਕਾਰ ਦੀ 142 ਚਾਰਟਰ ਫਲਾਈਟਾਂ ਰਾਹੀਂ ਹੁਣ ਤੱਕ 30,000 ਤੋਂ ਜ਼ਿਆਦਾ ਬ੍ਰਿਟਿਸ਼ ਯਾਤਰੀ ਵਤਨ ਪਰਤ ਚੁੱਕੇ ਹਨ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਨਿਕ ਰਾਬ ਨੇ ਕਿਹਾ ਕਿ ਅਸੀਂ 27 ਦੇਸ਼ਾਂ ਤੋਂ 30,000 ਬ੍ਰਿਟਿਸ਼ ਯਾਤਰੀਆਂ ਨੂੰ ਵਾਪਸ ਲਿਆਂਦਾ ਹੈ। ਅਸੀਂ ਦੁਨੀਆਂ ਭਰ ‘ਚ ਫਸੇ ਹੋਏ ਬ੍ਰਿਟਿਸ਼ ਨਾਗਰਿਕਾਂ ਨੂੰ ਸੁਰੱਖਿਅਤ ਘਰ ਲਿਆਉਣ ਲਈ ਦਿਨ-ਰਾਤ ਲੱਗੇ ਹੋਏ ਹਾਂ।