ਲੌਕਡਾਊਨ : ਕੈਨੇਡਾ ਗਏ ਵਿਦਿਆਰਥੀ ਭਾਰੀ ਮੁਸ਼ਕਲ ਵਿਚ ਫਸੇ

773
Share

ਚੰਡੀਗੜ੍ਹ, 25 ਜੂਨ (ਪੰਜਾਬ ਮੇਲ)- ਕੈਨੇਡਾ ਗਏ ਵਿਦਿਆਰਥੀ ਭਾਰੀ ਮੁਸ਼ਕਲ ਵਿਚ ਫਸ ਗਏ ਹਨ। ਲੌਕਡਾਊਨ ਨੇ ਉਨ੍ਹਾਂ ‘ਤੇ ਸੰਕਟ ਲਿਆ ਖੜ੍ਹਾ ਕਰ ਦਿੱਤਾ ਹੈ। ਜਿਹੜੇ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਹਨ ਉਨ੍ਹਾਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰ ਉਜਾਲਾ ‘ਚ ਛਪੀ ਰਿਪੋਰਟ ‘ਚ ਦੱਸਿਆ ਗਿਆ ਕਿ ਕੈਨੇਡਾ ਸਰਕਾਰ ਨੇ ਲੌਕਡਾਊਨ ਦੌਰਾਨ ਬੇਸ਼ੱਕ ਵਿਦਿਆਰਥੀਆਂ ਨੂੰ ਦੋ ਹਜ਼ਾਰ ਡਾਲਰ ਪ੍ਰਤੀ ਮਹੀਨਾ ਦਿੱਤਾ ਲੇਕਿਨ ਅਗਲੇ ਸਾਲ ਤਮਾਮ ਵਿਦਿਆਰਥੀਆਂ ਨੂੰ ਫ਼ੀਸ ਜਮ੍ਹਾ ਕਰਾਉਣੀ ਹੀ ਹੋਵੇਗੀ।

ਇਸ ਵਿਚ ਕਾਲਜਾਂ ਦੀ ਫ਼ੀਸ 10 ਹਜ਼ਾਰ ਡਾਲਰ ਅਤੇ ਯੂਨੀਵਰਸਿਟੀ  ਦੀ ਫੀਸ 20 ਹਜ਼ਾਰ ਡਾਲਰ ਦੇ ਕਰੀਬ ਹੈ। ਹੁਣ ਵਿਦਿਆਰਥੀਆਂ ਦੀ ਚਿੰਤਾ ਵਧਣ ਲੱਗੀ ਹੈ। ਕਾਰਨ ਇਹ ਹੈ ਕਿ ਜ਼ਿਆਦਾਤਰ ਵਿਦਿਆਰਥੀ ਅਪਣੇ ਸਮੈਸਟਰ ਦੀ ਫ਼ੀਸ ਸਟੱਡੀ ਦੇ ਨਾਲ ਨਾਲ ਪਾਰਟ ਟਾਈਮ ਜੌਬ ਅਤੇ ਓਵਰ ਟਾਈਮ ਲਾ ਕੇ ਕੱਢ ਲੈਂਦੇ ਸੀ।  ਜਨਵਰੀ 2021 ਵਿਚ ਸ਼ੁਰੂ ਹੋਣ ਵਾਲੇ ਸਮੈਸਟ ਦੀ ਫ਼ੀਸ ਵੀ ਇਸੇ ਸਾਲ ਨਵੰਬਰ ਵਿਚ ਜਮ੍ਹਾ ਕਰਾਉਣੀ ਹੋਵੇਗੀ, ਇਸ ਨੂੰ ਲੈ ਕੇ ਕਾਲਜਾਂ ਅਤੇ ਯੂਨਵਰਸਿਟੀਆਂ ਨੇ ਅਪਣੀ ਗਾਈਡ ਲਾਈਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਕਾਲਜਾਂ ਅਤੇ ਯੂਨੀਵਰਸਿਟੀ ਵਲੋਂ ਵਿਦਿਆਥੀਆਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਸਮੈਸਟਰ ਨੂੰ ਘਰ ਤੋਂ ਆਨਲਾਈਨ ਕਰ ਸਕਦੇ ਹਨ ਲੇਕਿਨ ਫੀਸ ਪੂਰੀ ਹੀ ਦੇਣੀ ਪਵੇਗੀ। ਅਗਲੇ ਮਹੀਨੇ ਫ਼ੀਸ ਜਮ੍ਹਾ ਹੋਣ ਦਾ ਕ੍ਰਮ ਸ਼ੁਰੂ ਹੋ ਜਾਵੇਗਾ।
ਦਰਅਸਲ, ਕੈਨੇਡਾ ਵਿਚ ਸਟੱਡੀ ਵੀਜ਼ਾ ‘ਤੇ ਜਾਣ ਵਾਲੇ ਵਿਦਿਆਰਥੀ ਨੂੰ 20 ਘੰਟੇ ਪ੍ਰਤੀ ਹਫ਼ਤੇ ਕੰਮ ਕਰਨ ਦੀ ਆਗਿਆ ਮਿਲਦੀ ਹੈ। ਉਨ੍ਹਾਂ ਨੂੰ ਕੰਮ ਦੇ ਬਦਲੇ 11 ਡਾਲਰ ਪ੍ਰਤੀ ਘੰਟਾ ਮਿਲਦੇ ਹਨ ਅਤੇ ਜੇਕਰ ਉਹ ਗੈਰ ਕਾਨੂੰਨੀ ਤੌਰ ‘ਤੇ ਓਵਰ ਟਾਈਮ ਲਾਉਂਦੇ ਹਨ ਤਾਂ 5-6 ਡਾਲਰ ਪ੍ਰਤੀ ਘੰਟਾ ਬਣ ਜਾਂਦੇ ਹਨ। ਜ਼ਿਆਦਾ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਵਿਚ ਆਫ਼ਿਸ ਮੈਨੇਜਮੈਂਟ, ਜਨਰਲ ਬਿਜ਼ਨਸ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਸੋਸ਼ਲ ਸਰਵਿਸ, ਚਾਈਲਡ ਕੇਅਰ, ਪਰਸਨਲ ਸਪੋਰਟ ਅਤੇ ਇੰਜੀਨੀਅਰ ਅਤੇ ਡਿਪਲੋਮਾ ਵਿਚ ਦਾਖ਼ਲਾ ਲੈਂਦੇ ਹਨ।


Share