ਲੌਕਡਾਉਨ 3 : ਭਾਰਤ ‘ਚ ਜਾਰੀ ਰਹੇਗਾ ਲੌਕਡਾਉਨ

822
Share

ਨਵੀਂ ਦਿੱਲੀ, 1 ਮਈ (ਪੰਜਾਬ ਮੇਲ)- ਦੇਸ਼ ‘ਚ ਦੋ ਹਫ਼ਤੇ ਲਈ ਲੌਕਡਾਉਨ ਵੱਧਿਆ। ਦਸ ਦੇਈਏ ਕਿ ਦੇਸ਼ ਵਿਆਪੀ ਲੌਕਡਾਉਨ ਦੀ ਮਿਆਦ 3 ਮਈ ਨੂੰ ਖਤਮ ਹੋਣੀ ਸੀ। ਪਰ ਦੇਸ਼ ‘ਚ ਕੋਰੋਨਾਵਾਇਰਸ ਦੇ ਮੋਜੂਦਾ ਹਲਾਤ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਦੀ ਮਿਆਦ ਨੂੰ ਵੱਧਾ ਦਿੱਤਾ ਹੈ। ਇਹ ਦੂਜੀ ਵਾਰ ਹੈ ਜਦੋਂ ਕੇਂਦਰ ਨੇ ਲੌਕਡਾਉਨ ਦੀ ਮਿਆਦ ਨੂੰ ਵਧਾਇਆ ਹੋਵੇ।

ਹੁਣ 4 ਮਈ ਤੋਂ 17 ਮਈ ਤੱਕ ਲੌਕਡਾਉਨ ਜਾਰੀ ਰਹੇਗਾ।ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿੱਚ ਕੁਝ ਰਾਹਤ ਮਿਲੇਗੀ, ਪਰ ਰੈੱਡ ਜ਼ੋਨ ਵਿੱਚ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾਏਗੀ। ਸਰਕਾਰ ਦੀ ਯੋਜਨਾ ਹੈ ਕਿ ਲੋਕਾਂ ਨੂੰ ਹੌਲੀ ਹੌਲੀ ਇਸ ਤਾਲਾਬੰਦੀ ਵਿੱਚ ਪੜਾਅਵਾਰ ਰਾਹਤ ਦਿੱਤੀ ਜਾਏਗੀ।
ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਤਾਲਾਬੰਦੀ ਕਾਰਨ ਫਸੇ ਲੋਕਾਂ ਦੀ ਆਵਾਜਾਈ ਲਈ ਰੇਲ ਗੱਡੀਆਂ ਦੀ ਵਰਤੋਂ ਦੀ ਆਗਿਆ ਦਿੱਤੀ ਸੀ। ਇਸ ਤੋਂ ਬਾਅਦ ਰੇਲਵੇ ਨੇ ਹੁਣ ਕਿਹਾ ਹੈ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ‘ਤੇ 1 ਮਈ ਤੋਂ ਲੇਬਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।


Share