ਲੋਕ ਸਭਾ ਤੇ ਵਿਧਾਨ ਸਭਾ ਲਈ ਜ਼ਿਮਨੀ ਚੋਣਾਂ 30 ਅਕਤੂਬਰ ਨੂੰ

613
Share

ਨਵੀਂ ਦਿੱਲੀ, 29 ਸਤੰਬਰ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ ਲੋਕ ਸਭਾ ਦੀਆਂ ਤਿੰਨ ਤੇ 14 ਰਾਜਾਂ ਦੀਆਂ 30 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ 30 ਅਕਤੂਬਰ ਨੂੰ ਹੋਣਗੀਆਂ, ਜਦਕਿ ਵੋਟਾਂ ਦੀ ਗਿਣਤੀ 2 ਨਵੰਬਰ ਨੂੰ ਹੋਵੇਗੀ। ਲੋਕ ਸਭਾ ਦੀਆਂ ਚੋਣਾਂ ਦਾਦਰਾ ਤੇ ਨਗਰ ਹਵੇਲੀ, ਹਿਮਾਚਲ ਪ੍ਰਦੇਸ਼ ਵਿਚ ਮੰਡੀ ਤੇ ਮੱਧ ਪ੍ਰਦੇਸ਼ ਵਿਚ ਖਾਂਡਵਾ ਹਲਕਿਆਂ ਲਈ ਹੋਣਗੀਆਂ। ਇਨ੍ਹਾਂ ਲੋਕ ਸਭਾ ਹਲਕਿਆਂ ਦੇ ਸੰਸਦ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਮੰਡੀ ਦੀ ਲੋਕ ਸਭਾ ਸੀਟ ਭਾਜਪਾ ਦੇ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦੇ ਇਸ ਸਾਲ ਮਾਰਚ ’ਚ ਦੇਹਾਂਤ ਕਾਰਨ ਖਾਲੀ ਪਈ ਸੀ। ਖਾਂਡਵਾ ਵਿਚ ਵੀ ਭਾਜਪਾ ਦੇ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਦਾ ਦੇਹਾਂਤ ਹੋ ਗਿਆ ਸੀ, ਜਦਕਿ ਦਾਦਰਾ ਤੇ ਨਗਰ ਹਵੇਲੀ ਦਾ ਸੰਸਦ ਮੈਂਬਰ ਇਸ ਸਾਲ ਮੁੰਬਈ ਦੇ ਹੋਟਲ ’ਚ ਮਿ੍ਰਤਕ ਮਿਲਿਆ ਸੀ। ਦੂਜੇ ਪਾਸੇ ਅਸਾਮ ਵਿਚ ਪੰਜ, ਪੱਛਮੀ ਬੰਗਾਲ ਵਿਚ ਚਾਰ, ਮੱਧ ਪ੍ਰਦੇਸ਼ ਵਿਚ ਤਿੰਨ, ਹਿਮਾਚਲ ਪ੍ਰਦੇਸ਼ ਵਿਚ ਤਿੰਨ, ਮੇਘਾਲਿਆ ਵਿਚ ਤਿੰਨ, ਬਿਹਾਰ ਵਿਚ ਦੋ, ਕਰਨਾਟਕ ਵਿਚ ਦੋ, ਰਾਜਸਥਾਨ ਵਿਚ ਦੋ ਤੇ ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ, ਨਾਗਾਲੈਂਡ ਤੇ ਤੇਲੰਗਾਨਾ ਵਿਚ ਇਕ-ਇਕ ਸੀਟ ’ਤੇ ਜ਼ਿਮਨੀ ਚੋਣ ਹੋਵੇਗੀ।

Share