ਲੋਕ ਸਭਾ ’ਚ ਐੱਨ.ਏ.ਬੀ.ਐੱਫ.ਆਈ.ਡੀ. ਬਿਲ ਪੇਸ਼

403
ਨਵੀਂ ਦਿੱਲੀ, 22 ਮਾਰਚ (ਪੰਜਾਬ ਮੇਲ)- ਵਿੱਤੀ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ‘ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਪੈਸਾ ਜੁਟਾਉਣ’ ਲਈ ਕੌਮੀ ਬੈਂਕ (ਐੱਨ.ਏ.ਬੀ.ਐੱਫ.ਆਈ.ਡੀ.) ਬਿਲ-2021 ਪੇਸ਼ ਕੀਤਾ। ਇਸ ਤਹਿਤ ਮੁਲਕ ਵਿਚ ਵਿਕਾਸ ਵਿੱਤ ਸੰਸਥਾ ਦੇ ਗਠਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਨਾਲ ਬੁਨਿਆਦੀ ਢਾਂਚਾ ਵਿਕਾਸ ਦੀਆਂ ਯੋਜਨਾਵਾਂ ਲਈ ਲੰਮੇ ਕਰਜ਼ੇ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਦੀ ਘਾਟ ਦੂਰ ਹੋਵੇਗੀ। ਕਾਬਿਲੇਗੌਰ ਹੈ ਕਿ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਇਸੇ ਤਰ੍ਹਾਂ ਦੇ ਵਿਕਾਸ ਵਿੱਤ ਸੰਸਥਾ ਦੀ ਸਥਾਪਨਾ ਦਾ ਐਲਾਨ ਕੀਤਾ ਸੀ। ਕੈਬਨਿਟ ਨੇ ਪਿਛਲੇ ਹਫ਼ਤੇ ਡਿਵੈਲਪਮੈਂਟ ਫਾਇਨਾਂਸ ਇੰਸਟੀਚਿਊਸ਼ਨ (ਡੀ.ਐੱਫ.ਆਈ) ਦੇ ਗਠਨ ਸਬੰਧੀ ਬਜਟ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਸੀ। ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਕੌਮੀ ਬੈਂਕ ਦਾ ਗਠਨ 20 ਹਾਜ਼ਰ ਕਰੋੜ ਦੀ ਪੂੰਜੀ ਨਾਲ ਕੀਤਾ ਜਾਵੇਗਾ ਤੇ ਸਰਕਾਰ ਇਸ ਲਈ 5 ਹਜ਼ਾਰ ਕਰੋੜ ਦੀ ਗਰਾਂਟ ਦੇਵੇਗੀ। ਸਰਕਾਰ ਦੀ ਡੀ.ਐੱਫ.ਆਈ. ਤਹਿਤ ਅਗਲੇ ਕੁਝ ਸਾਲਾਂ ਵਿਚ 3 ਲੱਖ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।