ਲੇਬਰ ਪਾਰਟੀ ਨੇ 2020 ਆਮ ਚੋਣਾਂ ਦੇ ਲਈ 84 ਸੰਭਾਵੀ ਲਿਸਟ ਐਮ.ਪੀਜ਼. ਦੀ ਸੂਚੀ ਜਾਰੀ ਕੀਤੀ

787
ਲੇਬਰ ਪਾਰਟੀ ਦੇ ਉਮੀਦਵਾਰ ਪ੍ਰਿਅੰਕਾ ਰਾਧਾ ਕ੍ਰਿਸ਼ਨਨ, ਡਾ. ਗੌਰਵ ਸ਼ਰਮਾ ਅਤੇ ਬਲਜੀਤ ਕੌਰ   
Share

-ਪ੍ਰਿਅੰਕਾ ਰਾਧਾ ਕ੍ਰਿਸ਼ਨ ਦਾ ਨੰਬਰ 12 ਤੋਂ 33 ਤੱਕ ਹੇਠਾਂ ਗਿਆ, ਡਾ. ਗੌਰਵ ਸ਼ਰਮਾ 69 ਤੋਂ ਹੁਣ 65 (ਉੱਪਰ) ਜਦ ਕਿ ਬਲਜੀਤ ਕੌਰ ਦਾ ਨਾਂਅ ਗਾਇਬ
ਔਕਲੈਂਡ, 15 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੀ ਸੱਤਾਧਾਰ ਪਾਰਟੀ ਲੇਬਰ ਨੇ 19 ਸਤੰਬਰ ਨੂੰ ਆ ਰਹੀਆਂ ਆਮ ਚੋਣਾਂ ਦੇ ਲਈ ਤਿਆਰੀਆਂ ਖਿੱਚ ਲਈਆਂ ਹਨ। ਪਾਰਟੀ ਵੱਲੋਂ ਜਾਰੀ 84 ਲਿਸਟ ਉਮੀਦਵਾਰਾਂ ਦੇ ਵਿਚ ਕਾਫੀ ਉਮੀਦਵਾਰਾਂ ਦਾ ਰੈਂਕ ਉਪਰ-ਥੱਲੇ ਹੋਇਆ ਹੈ ਅਤੇ ਕਈ ਨਾਂਅ ਗਾਇਬ ਹਨ। ਪਿਛਲੀ ਵਾਰ ਭਾਰਤੀ ਮੂਲ ਦੀ ਪ੍ਰਿਅੰਕਾ ਰਾਧਾਕ੍ਰਿਸ਼ਨ (ਚੋਨਈ) 12ਵੇਂ ਨੰਬਰ ਉਤੇ ਸੀ ਅਤੇ ਲਿਸਟ ਐਮ. ਪੀ. ਬਣ ਗਈ ਸੀ, ਪਰ ਇਸ ਵਾਰ ਉਸਦਾ ਨਾਂਅ 33ਵੇਂ ਨੰਬਰ ਉਤੇ ਹੇਠਾਂ ਚਲਾ ਗਿਆ ਹੈ। ਇਸਦਾ ਕਾਰਨ ਨਹੀਂ ਦੱਸਿਆ ਗਿਆ। ਪ੍ਰਿਅੰਕਾ ਰਾਧਾ ਕ੍ਰਿਸ਼ਨਨ ਨੇ ਸੰਪਰਕ ਕਰਨ ਉਤੇ ਦੱਸਿਆ ਕਿ ਇਸ ਵਾਰ ਲਿਸਟ ਦੇ ਵਿਚ ਕੈਬਨਿਟ ਮੰਤਰੀਆਂ, ਮਾਓਰੀ ਉਮਦੀਵਾਰਾਂ ਨੂੰ ਪਹਿਲੀ ਦਿੱਤੀ ਗਈ ਹੈ ਜਿਸ ਕਰਕੇ ਬਹੁਤ ਸਾਰਿਆਂ ਦੇ ਨੰਬਰ ਅੱਗੇ-ਪਿੱਛੇ ਹੋਏ ਹਨ। ਇਸ ਵਾਰ ਪੋਲਿੰਗ ਵੀ ਜਿਆਦਾ ਹੋਣ ਦੀ ਉਮੀਦ ਹੈ ਅਤੇ ਆਸ ਹੈ ਕਿ ਉਹ ਦੁਬਾਰਾ ਫਿਰ ਐਮ. ਪੀਸ. ਬਣ ਜਾਣਗੇ। ਉਹ ਮਾਉਂਗਾਕੇਕੀ ਤੋਂ ਉਮੀਦਵਾਰ ਹਨ।
ਇਸੀ ਤਰ੍ਹਾਂ ਪਿਛਲੀ ਵਾਰ ਬਲਜੀਤ ਕੌਰ (ਸਿੱਧਵਾਂ ਬੇਟ) ਜੋ ਕਿ ਹਨੂਆ ਹਲਕੇ ਤੋਂ ਚੋਣ ਮੈਦਾਨ ਦੇ ਵਿਚ ਉਤਰੇ ਸਨ 64ਵੇਂ ਨੰਬਰ ਉਤੇ ਸਨ ਪਰ ਇਸ ਵਾਰ 84 ਨੰਬਰਾਂ ਦੇ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਨਹੀਂ ਕੀਤਾ ਗਿਆ ਪਰ ਉਹ ਵੋਟਾਂ ਦੇ ਲਈ ਪੋਰਟ ਵਾਇਕਾਟੋ ਤੋਂ ਉਮੀਦਵਾਰ ਹਨ।  ਬਲਜੀਤ ਕੌਰ ਨੂੰ ਪਿਛਲੀ ਵਾਰ 7382 ਵੋਟਾਂ ਪੈ ਗਈਆਂ ਸਨ। ਗੌਰਵ ਮਰੀਨਾਲ ਸ਼ਰਮਾ ਜੋ ਕਿ ਹਿਮਾਚਲ ਦੇ ਜਨਮੇ ਹਨ ਅਤੇ ਪਰਿਵਾਰ ਪੰਜਾਬ ਨਾਲ ਵੀ ਸਬੰਧ ਰੱਖਦਾ ਹੈ ਪਿਛਲੀ ਵਾਰ 69ਵੇਂ ਨੰਬਰ ਉਤੇ ਸਨ ਇਸ ਵਾਰ 65ਵੇਂ ਨੰਬਰ ਉਤੇ ਹਨ। ਕਿੱਤੇ ਪੱਖੋਂ ਗੌਰਵ ਸ਼ਰਮਾ ਡਾਕਟਰ ਹਨ ਤੇ ਹਮਿਲਟਨ ਦੇ ਵਿਚ ਜੀ.ਪੀ. ਹਨ। ਹਮਿਲਟਨ ਵੈਸਟ  ਤੋਂ ਇਨ੍ਹਾਂ ਨੂੰ ਵੋਟਾਂ ਪੈਣਗੀਆਂ। ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11111 ਵੋਟਾਂ ਪਈਆਂ ਸਨ।
ਪਿਛਲੀ ਵਾਰ 75 ਨਾਂਅ ਲਿਸਟ ਕੀਤੇ ਗਏ ਸਨ ਪਰ ਇਸ ਵਾਰ 84 ਹਨ।  2017 ਦੇ ਵਿਚ ਜੱਸੀ ਪਾਬਲਾ ਨੇ ਵੀ ਪਾਪਾਕੁਰਾ ਹਲਕਾ ਤੋਂ ਚੋਣ ਲੜੀ ਸੀ, ਪਰ ਇਸ ਵਾਰ ਉਹ ਮੈਦਾਨ ਦੇ ਵਿਚ ਨਹੀਂ ਨਿਤਰੇ।


Share