ਲੇਖਕ ਮੰਚ ਵੈਨਕੂਵਰ ਦੀ ਮੀਟਿੰਗ ਵਿਚ ਸੇਖਾ ਤੇ ਸੰਧੂ ਦੀਆਂ ਰਚਨਾਵਾਂ ਤੇ ਹੋਈ ਵਿਚਾਰ ਚਰਚਾ

205
Share

ਸਰੀ, 17 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਲੇਖਕ ਮੰਚ ਵੈਨਕੂਵਰ ਦੀ ਮਾਸਿਕ ਮੀਟਿੰਗ ਜ਼ੂਮ ਉਪਰ ਹੋਈ। ਮੀਟਿੰਗ ਦੇ ਆਰੰਭ ਵਿਚ ਕੈਨੇਡਾ ਵਿਚ ਚੱਲ ਰਹੀ ਟਰੱਕਿੰਗ ਕੌਨਵਾਈ ਉੱਪਰ ਕੁਝ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਮੁੱਖ ਤੌਰ ਤੇ ਪ੍ਰਸਿੱਧ ਸ਼ਾਇਰ ਅਜਮੇਰ ਰੋਡੇ, ਜਗਜੀਤ ਸੰਧੂ, ਸੁਖਵੰਤ ਹੁੰਦਲ, ਜਰਨੈਲ ਸਿੰਘ ਸੇਖਾ ਅਤੇ ਜਰਨੈਲ ਸਿੰਘ ਆਰਟਿਸਟ ਨੇ ਆਪਣੇ ਵਿਚਾਰ ਰੱਖੇ।
ਰਚਨਾਤਮਕ ਦੌਰ ਵਿਚ ਪ੍ਰਸਿੱਧ ਨਾਵਲਕਾਰ ਤੇ ਕਹਾਣੀਕਾਰ ਜਰਨੈਲ ਸਿੰਘ ਸੇਖਾ ਨੇ ਆਪਣੀ ਕਹਾਣੀ “ਜੰਗਲੀ ਜਾਨਵਰ” ਪੜ੍ਹੀ ਜਿਸ ਉਪਰ ਵੱਖ ਵੱਖ ਲੇਖਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਕੁਝ ਸੁਝਾਅ ਦਿੱਤੇ। ਸ਼ਾਇਰ ਜਗਜੀਤ ਸੰਧੂ ਨੇ ਵੀ ਆਪਣੀਆਂ ਕੁਝ ਕਵਿਤਾਵਾਂ ਪੇਸ਼ ਕੀਤੀਆਂ ਤੇ ਉਨ੍ਹਾਂ ਦੀ ਹਰ ਕਵਿਤਾ ਉਪਰ ਵਿਚਾਰ ਚਰਚਾ ਵੀ ਹਾਜ਼ਰ ਲੇਖਕਾਂ ਵੱਲੋਂ ਕੀਤੀ ਗਈ।
ਮੀਟਿੰਗ ਵਿੱਚ ਗੁਰਮੀਤ ਸਿੱਧੂ, ਹਰਦਮ ਮਾਨ, ਰੁਪਿੰਦਰ ਖਹਿਰਾ ਰੂਪੀ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਦਾ ਸੰਚਾਲਨ ਜਰਨੈਲ ਸਿੰਘ ਚਿੱਤਰਕਾਰ ਨੇ ਬਾਖੂਬੀ ਕੀਤਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਸਾਧੂ ਬਿਨਿੰਗ, ਇਕਬਾਲ ਬਰਾੜ ਅਤੇ ਸੁੱਖੀ ਢਿੱਲੋਂ ਵੀ ਸ਼ਾਮਲ ਹੋਏ।


Share