ਲੂਸੀਆਨਾ ’ਚ ਜਨਮਦਿਨ ਦੀ ਪਾਰਟੀ ਮਨਾਉਣ ਦੌਰਾਨ ਹੋਈ ਗੋਲੀਬਾਰੀ ’ਚ 9 ਬੱਚੇ ਜ਼ਖਮੀ

122
Share

ਵਾਸ਼ਿੰਗਟਨ, 20 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਲੂਸੀਆਨਾ ’ਚ 12 ਸਾਲ ਦੇ ਇਕ ਬੱਚੇ ਦੀ ਜਨਮਦਿਨ ਦੀ ਪਾਰਟੀ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ’ਚ 9 ਬੱਚੇ ਜ਼ਖਮੀ ਹੋ ਗਏ। ਸੈਂਟ ਜੌਨ ਦੇ ਸ਼ੇਰਿਫ ਮਾਇਕ ਟ੍ਰੇਗ੍ਰੇ ਨੇ ਕਿਹਾ ਕਿ ਨੌਜਵਾਨਾਂ ਦੇ ਸਮੂਹ ਵਿਚਾਲੇ ਝਗੜਾ ਹੋ ਗਿਆ ਸੀ, ਜੋ ਬਾਅਦ ’ਚ ਗੋਲੀਬਾਰੀ ਵਿਚ ਬਦਲ ਗਿਆ।
ਇਸ ਦੌਰਾਨ ਦੋਹਾਂ ਪੱਖਾਂ ਨੇ ਇਕ-ਦੂਜੇ ’ਤੇ ਗੋਲੀਆਂ ਚਲਾਈਆਂ। ਇਸ ਘਟਨਾ ’ਚ 9 ਬੱਚੇ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 7 ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ। 2 ਬੱਚੇ ਹਾਲੇ ਹਸਪਤਾਲ ’ਚ ਹਨ। ਪੀੜਤਾਂ ’ਚ 17 ਸਾਲ ਦਾ ਇਕ ਮੁੰਡਾ ਵੀ ਸ਼ਾਮਲ ਹੈ, ਜਿਸ ਦੇ ਹੱਥ ਵਿਚ ਗੋਲੀ ਲੱਗੀ ਹੈ। 16 ਸਾਲ ਦੇ ਮੁੰਡੇ ਦੀ ਪਸਲੀ ’ਚ ਗੋਲੀ ਲੱਗੀ, ਜਦਕਿ 15 ਸਾਲਾ ਮੁੰਡੇ ਦੇ ਪੈਰ ’ਚ ਜ਼ਖਮ ਹੋ ਗਿਆ। 12 ਸਾਲਾ ਮੁੰਡੇ ਦੇ ਦੋਹਾਂ ਪੈਰਾਂ ’ਤੇ ਗੋਲੀ ਲੱਗੀ ਹੈ।
16 ਸਾਲ ਦੇ ਮੁੰਡੇ ਦੇ ਪੇਟ ’ਚ ਗੋਲੀ ਲੱਗੀ ਹੈ, ਜਦਕਿ 14 ਸਾਲ ਦੇ ਇਕ ਮੁੰਡੇ ਦਾ ਸਿਰ ਜ਼ਖਮੀ ਹੋਇਆ ਹੈ ਅਤੇ ਇਹ ਦੋਵੇਂ ਫਿਲਹਾਲ ਹਸਪਤਾਲ ਵਿਚ ਹਨ। ਇਹ ਵਾਰਦਾਤ ਲੂਸੀਆਨਾ ’ਚ ਹਫਤੇ ਦੇ ਅਖੀਰ ਵਿਚ ਹੋਈ ਹੈ, ਜਦੋਂ ਪਹਿਲਾਂ ਤੋਂ ਹੀ ਉੱਥੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਐਤਵਾਰ ਨੂੰ ਵਿਸਕਾਨਸਨ ਦੇ ਕੇਨੋਸ਼ਾ ਵਿਚ ਗੋਲੀਬਾਰੀ ਹੋਈ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ’ਚ 24 ਸਾਲ ਦੇ ਰਕਾਯੋ ਵਿਨਸਨ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸੇ ਦਿਨ ਸਾਬਕਾ ਸ਼ੇਰਿਫ ਜਾਸੂਸ ਸਟੀਫਨ ਬ੍ਰੋਡੇਰਿਕ ਨੇ ਕਥਿਤ ਤੌਰ ’ਤੇ ਗੋਲੀਬਾਰੀ ਕਰਦਿਆਂ ਆਪਣੀ ਪਤਨੀ, 16 ਸਾਲਾ ਬੇਟੀ ਅਤੇ ਉਸ ਦੇ ਬੁਆਏਫ੍ਰੈਂਡ ਨੂੰ ਮਾਰ ਦਿੱਤਾ ਸੀ। ਫਰਾਰ ਹੋਣ ਦੇ ਬਾਅਦ ਉਸ ਨੂੰ ਸੋਮਵਾਰ ਸਵੇਰੇ ਗਿ੍ਰਫ਼ਤਾਰ ਕੀਤਾ ਗਿਆ ਸੀ।

Share