ਲੂਈਸਿਆਨਾ ਦੇ ਚੁਣੇ ਗਏ ਕਾਂਗਰਸ ਪ੍ਰਤੀਨਿਧ ਲਿਊਕ ਲੈਟਲੋ ਦੀ ਕੋਰੋਨਾਂ ਵਾਇਰਸ ਨਾਲ ਹੋਈ ਮੌਤ

298
Share

ਫਰਿਜ਼ਨੋ (ਕੈਲੀਫੋਰਨੀਆਂ), 31 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਲੂਈਸਿਆਨਾ ਦੇ ਕਾਂਗਰਸ ਮੈਨ ਚੁਣੇ ਗਏ ਲਿਊਕ ਲੈਟਲੋ ਦੀ ਕੋਰੋਨਾਂ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਸ਼੍ਰੇਵਪੋਰਟ ਦੇ ਓਚਸਨਰ ਐਲ ਐਸ ਯੂ ਹਸਪਤਾਲ ਵਿੱਚ ਮੌਤ ਹੋ ਗਈ ਹੈ।41 ਸਾਲਾ ਲੈਟਲੋ ਨੂੰ 23 ਦਸੰਬਰ ਨੂੰ ਸੇਂਟ ਫ੍ਰਾਂਸਿਸ ਮੈਡੀਕਲ ਸੈਂਟਰ ਤੋਂ ਓਚਸਨਰ ਐਲ ਐਸ ਯੂ ਹੈਲਥ ਦੇ ਆਈ ਸੀ ਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।ਲੈਟਲੋ ਆਪਣੇ ਪਿੱਛੇ ਪਤਨੀ ਜੂਲੀਆ ਬਾਰਨਹਿਲ ਲੈਟਲੋ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਲੈਟਲੋ ਨੇ 18 ਦਸੰਬਰ ਨੂੰ ਕੋਰੋਨਾਂ ਪੀੜਤ ਹੋਣ ਦੀ ਘੋਸ਼ਣਾ ਕੀਤੀ ਸੀ ਅਤੇ ਉਹ ਪਹਿਲਾਂ ਆਪਣੇ ਰਿਚਲੈਂਡ ਪੈਰਿਸ਼ ਦੇ ਘਰ ਵਿੱਚ ਕੁਆਰੰਟੀਨ ਸਨ ਪਰ 19 ਦਸੰਬਰ ਨੂੰ, ਲੈਟਲੋ ਨੂੰ ਸੇਂਟ ਫ੍ਰਾਂਸਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਸਿਹਤ ਵਿਗੜਨ ਤੇ ਸ਼੍ਰੇਵਪੋਰਟ ਦੇ ਹਸਪਤਾਲ ਭੇਜ ਦਿੱਤਾ ਗਿਆ ਸੀ।ਸੂਬਾ ਗਵਰਨਰ ਜੌਨ ਬੇਲ ਐਡਵਰਡਜ਼ ਨੇ ਵੀ ਲੈਟਲੋ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਲੈਟਲੋ ਨੇ 5 ਦਸੰਬਰ ਨੂੰ 5 ਵੀਂ ਕਾਂਗਰਸ ਦੀ ਜ਼ਿਲ੍ਹਾ ਸੀਟ ‘ਤੇ ਲਾਂਸ ਹੈਰਿਸ ਦੇ ਖਿਲਾਫ ਚੋਣ ਵਿੱਚ 62% ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਲੂਈਸਿਆਨਾ ਵਿੱਚ 304,000 ਤੋਂ ਵੱਧ ਲੋਕਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ।

Share