ਲੁਸਿਆਨਾ ‘ਚ ਜ਼ਹਿਰੀਲੀ ਗੈਸ ਨਾਲ ਪਰਿਵਾਰ ਦੇ ਪੰਜ ਜੀਆਂ ਦੀ ਮੌਤ

238
Share

ਲੁਸਿਆਨਾ, 5 ਸੰਤਬਰ (ਪੰਜਾਬ ਮੇਲ)- ਅਮਰੀਕਾ ਦੇ ਲੁਸਿਆਨਾ ਵਿਚ ਇੱਕ ਘਰ ਵਿਚ ਜਨਰੇਟਰ ਨਾਲ ਕਾਰਬਨ ਆਕਸਾਈਡ ਦੇ ਰਿਸਾਅ ਦੇ ਕਾਰਨ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਤੌਰ ‘ਤੇ ਬਿਮਾਰ ਹੋ ਗਿਆ। ਕੁਝ ਹੀ ਘੰਟੇ ਪਹਿਲਾਂ ਤੂਫ਼ਾਲ  ਲਾਰਾ ਅਤੇ ਘਾਤਕ ਤੇਜ਼ ਹਵਾਵਾਂ ਵਿਚ ਇਹ ਪਰਵਾਰ ਬਚ ਗਿਆ।

ਪਰਵਾਰ ਦੇ ਇੱਕ ਮੈਂਬਰ ਨੇ ‘ਦ ਐਡਵੋਕੇਟ’ ਨੂੰ ਦੱਸਿਆ ਕਿ ਸਿਹਤ ਸਬੰਧੀ ਕਾਰਨਾਂ ਕਰਕੇ ਪਰਵਾਰ ਉਥੋਂ ਜਾਣ ਵਿਚ ਅਸਮਰਥ ਸੀ। ਇਸ ਤੋਂ ਪਹਿਲਾਂ 2005 ਵਿਚ ਆਏ ਤੂਫਾਨ ਰੀਟਾ ਤੋਂ ਬਾਅਦ ਇਹ ਘਰ ਮਾਮੂਲੀ ਤੌਰ ‘ਤੇ ਨੁਕਸਾਨਿਆ ਗਿਆ ਸੀ।
ਅਧਿਕਾਰੀਆਂ ਅਤੇ ਰਿਸ਼ਤੇਦਾਰਾਂ ਦੇ ਮੁਤਾਬਕ, ਰਾਤ ਵਿਚ ਘਰ ਦੇ ਗੈਰੇਜ ਵਿਚ ਰੱਖੇ ਇੱਕ ਜਨਰੇਟਰ   ਤੋਂ ਹੋ ਰਹੇ ਰਿਸਾਅ ਦੇ ਕਾਰਨ ਪੂਰੇ ਘਰ ਵਿਚ ਕਾਰਬਨ ਮੋਨੋਆਕਸਾਈਡ ਗੈਸ ਫੈਲ ਗਈ। ਘਟਨਾ ਵਿਚ ਬਚੇ ਇਕਲੌਤੇ ਮੈਂਬਰ ਨੇ ‘ਦ ਡੇਲੀ ਐਡਵਰਟਾਈਜ਼ਰ’ ਨੂੰ ਦੱਸਿਆ ਕਿ ਉਨ੍ਹਾਂ ਨੇ ਹਵਾ ਦੇ ਆਉਣ ਜਾਣ ਦੇ ਲਈ ਗੈਰੇਜ ਦਾ ਦਰਵਾਜ਼ਾ ਖੁਲਾ੍ਹ ਛੱਡ ਦਿੱਤਾ ਸੀ। ਲੇਕਿਨ ਤੇਜ਼ ਹਵਾਵਾਂ ਦੇ ਕਾਰਨ ਦਰਵਾਜ਼ਾ ਖੁਦ ਹੀ  ਬੰਦ ਹੋ ਗਿਆ। ਇਸ ਤੋਂ ਬਾਅਦ ਜ਼ਹਿਰੀਲੀ  ਗੈਸ ਘਰ ਵਿਚ ਫੈਲਣ ਲੱਗੀ। ਘਰ ਦੇ ਮੈਂਬਰਾਂ ਦੀ ਮੌਤ ਤੋਂ ਬਾਅਦ 12 ਸਤੰਬਰ ਨੂੰ ਇੱਕ  ਸੋਗ ਸਭਾ ਆਯੋਜਤ ਕੀਤੀ ਗਈ ਹੈ।


Share