ਲੁਧਿਆਣਾ ਜ਼ਿਲ੍ਹੇ ਦੇ 14 ਹਲਕਿਆਂ ’ਚੋਂ 13 ’ਤੇ ਆਪ ਦੇ ਉਮੀਦਵਾਰ ਜੇਤੂ; ਇਕ ਸੀਟਾਂ ’ਤੇ ਅਕਾਲੀ ਜਿੱਤੇ

116
Share

ਲੁਧਿਆਣਾ, 10 ਮਾਰਚ (ਪੰਜਾਬ ਮੇਲ)- ਜ਼ਿਲ੍ਹਾ ਲੁਧਿਆਣਾ ਵਿੱਚ 14 ਵਿਧਾਨ ਸਭਾ ਚੋਣਾਂ ਵਿਚੋਂ 13 ਹਲਕਿਆਂ ਦੇ ਜੇਤੂ ਉਮੀਦਵਾਰਾਂ ਦਾ ਪ੍ਰਸ਼ਾਸਨ ਨੇ ਐਲਾਨ ਕਰ ਦਿੱਤਾ ਹੈ। ਇੱਕ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸ਼ਾਮਲ ਹੈ। ਜ਼ਿਲ੍ਹਾ ਲੁਧਿਆਣਾ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਖੰਨਾ ਤੋਂ ਗੁਰਕੀਰਤ ਕੋਟਲੀ ਦੋਵੇਂ ਹੀ ਆਮ ਆਦਮੀ ਪਾਰਟੀ ਸਾਹਮਣੇ ਸਿਆਸੀ ਤੌਰ ’ਤੇ ਢਹਿ ਢੇਰੀ ਹੋ ਗਏ ਹਨ। ਇਸ ਦੇ ਨਾਲ ਹੀ ਹਲਕਾ ਸਮਰਾਲਾ ਤੋਂ ਆਪ ਉਮੀਦਵਾਰ ਜਗਤਾਰ ਸਿੰਘ ਦਿਆਲਪੁਰ ਜਿੱਤ ਗਏ ਹਨ। ਹਲਕਾ ਦੱਖਣੀ ਤੋਂ ਆਪ ਉਮੀਦਵਾਰ ਰਾਜਿੰਦਰਪਾਲ ਕੌਰ ਛੀਣਾ ਨੇ ਜਿੱਤ ਹਾਸਲ ਕੀਤੀ ਹੈ, ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਹੈ। ਹਲਕਾ ਗਿੱਲ ਤੋਂ ਜੀਵਨ ਸਿੰਘ ਸੰਗੋਵਾਲ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਹਲਕਾ ਰਾਏਕੋਟ ਤੋਂ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਤੇ ਜਗਰਾਉਂ ਤੋਂ ਆਪ ਉਮੀਦਵਾਰ ਸਰਬਜੀਤ ਕੌਰ ਮਾਣੂੰਕੇ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਵੀ ਜਿੱਤ ਹਾਸਲ ਕੀਤੀ ਹੈ। ਬਾਕੀ 7 ਸੀਟਾਂ ’ਤੇ ਵੀ ਆਪ ਉਮੀਦਵਾਰ ਗਿਣਤੀ ਵਿਚ ਲੀਡ ਕਰ ਰਹੇ ਹਨ।

Share