ਲੁਧਿਆਣਾ ਦੇ ਗਿਆਸਪੁਰ ਫਾਟਕ ਤੇ ਟ੍ਰੇਨ ਹਾਦਸੇ ‘ਚ ਦੋ ਲੋਕਾਂ ਦੀ ਮੌਤ

760
Share

ਲੁਧਿਆਣਾ, ਟ੍ਰੇਨ ਹਾਦਸੇ ‘ਚ ਦੋ ਲੋਕਾਂ ਦੀ ਮੌਤ ਲੁਧਿਆਣਾ ਦੇ ਗਿਆਸਪੁਰ ਫਾਟਕ ਦੇ ਕੋਲ ਹੋਏ ਕਿ ਟ੍ਰੇਨ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰਤਨਜੀਤ ਅਤੇ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਇਹ ਹਾਦਸ ਓਦੋਂ ਵਾਪਰਿਆ ਜਦੋਂ ਰੇਲਵੇ ਫਾਟਕ ਕਰਾਸ ਕਰਦੇ ਦੋ ਪਹਿਆ ਵਾਹਨ , ਸਕੂਟਰ ਅਤੇ ਮੋਟਰ ਸਾਇਕਲ ਟ੍ਰੇਨ ਦੀ ਲਪੇਟ ‘ਚ ਆ ਗਏ।

ਇਹ ਹਾਦਸ ਬੀਤੀ ਰਾਤ 8 ਵਜੇ ਦੇ ਕਰੀਬ ਹੋਇਆ।ਇਹ ਟ੍ਰੇਨ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ ਜਦੋ ਇਹ ਹਾਦਸ ਵਾਪਰਿਆ।ਉਧਰ ਮ੍ਰਿਤਕਾਂ ਦੇ ਪਰਿਵਾਰ ਨੇ ਫਾਟਕ ਖੁਲ੍ਹਾ ਹੋਣ ਦਾ ਇਲਜ਼ਾਮ ਰੇਲਵੇ ਤੇ ਲਗਾਇਆ। ਉਨ੍ਹਾਂ ਨੇ ਇਸ ਸਬੰਧੀ ਰੇਲਵੇ ਫਾਟਕ ਤੇ ਤੈਨਾਤ ਰੇਲਵੇ ਮੁਲਾਜ਼ਮ ਨੂੰ ਦੋਸ਼ੀ ਦੱਸਿਆ।

ਐਸਡੀਐਮ ਅਮਰਜੀਤ ਸਿੰਘ ਬੈਂਸ ਦੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ।


Share