ਲੁਧਿਆਣਾ ’ਚ ਯੂਥ ਕਾਂਗਰਸੀ ਤੇ ਭਾਜਪਾ ਵਰਕਰਾਂ ਵਿਚਕਾਰ ਚੱਲੇ ਇੱਟਾਂ-ਪੱਥਰ

332
Share

-ਪੁਲਿਸ ਨੇ ਕੀਤਾ ਲਾਠੀਚਾਰਜ
ਲੁਧਿਆਣਾ, 11 ਸਤੰਬਰ (ਪੰਜਾਬ ਮੇਲ)- ਅੱਜ ਇਥੇ ਭਾਜਪਾ ਦਾ ਦਫਤਰ ਘੇਰਨ ਗਏ ਯੂਥ ਕਾਂਗਰਸੀ ਤੇ ਭਾਜਪਾ ਵਰਕਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਵਿਚਾਲੇ ਤਲਖ਼ੀ ਬਾਅਦ ਖੁੱਲ੍ਹ ਕੇ ਇੱਟਾਂ ਤੇ ਪੱਥਰ ਚੱਲੇ। ਮਾਹੌਲ ਨੂੰ ਸ਼ਾਂਤ ਕਰਨ ਤੇ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਪੁਲਿਸ ਵੱਲੋਂ ਭਾਵੇਂ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਾਲਾਤ ਤਣਾਅਪੂਰਨ ਹਨ।

Share