ਲੁਟੇਰੇ ’ਤੇ ਚਲਾਈ ਗੋਲੀ 9 ਸਾਲਾ ਬੱਚੀ ਦੇ ਲੱਗੀ: ਹੋਈ ਮੌਤ

240
9 ਸਾਲਾ ਬੱਚੀ।
Share

ਸੈਕਰਾਮੈਂਟੋ, 16 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਿਊਸਟਨ ਖੇਤਰ ’ਚ ਇਕ ਲੁਟੇਰੇ ਕੋਲੋਂ ਬਚਣ ਲਈ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਕਾਰ ’ਚ ਆਪਣੇ ਪਰਿਵਾਰ ਨਾਲ ਬੈਠੀ 9 ਸਾਲਾ ਲੜਕੀ ਦੇ ਵਜਣ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਕਾਰ ’ਚ ਬੱਚੀ ਸਮੇਤ ਪਰਿਵਾਰ ਦੇ 5 ਮੈਂਬਰ ਬੈਠੇ ਸਨ ਤੇ ਉਨ੍ਹਾਂ ਦਾ ਲੁੱਟਖੋਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੁਟੇਰਾ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਬੱਚੀ ਦੇ ਗੋਲੀ ਸਿਰ ’ਚ ਵੱਜੀ ਸੀ। ਪੁਲਿਸ ਨੇ ਗੋਲੀ ਚਲਾਉਣ ਵਾਲੇ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਹੈ।

Share