ਲੁਟੇਰਿਆਂ ਵੱਲੋਂ ਦਿਨ ਦਿਹਾੜੇ ਜਾਰਜੀਆ ’ਚ ਭਾਰਤੀ ਮੂਲ ਦੇ ਗੈਸ ਸਟੇਸ਼ਨ ਮਾਲਕ ਦੀ ਹੱਤਿਆ

194
ਪਟੇਲ ਦੀ ਹੱਤਿਆ ਉਪਰੰਤ ਖੇਤਰ ਦੀ ਪੁਲਿਸ ਵੱਲੋਂ ਕੀਤੀ ਨਾਕਾਬੰਦੀ।
Share

ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜਾਰਜੀਆ ’ਚ ਦਿਨ-ਦਿਹਾੜੇ ਭਾਰਤੀ ਮੂਲ ਦੇ ਅਮਰੀਕੀ ਗੈਸ ਸਟੇਸ਼ਨ ਮਾਲਕ ਦੀ ਲੁਟੇਰਿਆਂ ਨੇ ਲੁੱਟਮਾਰ ਦੌਰਾਨ ਹੱਤਿਆ ਕਰ ਦਿੱਤੀ। 45 ਸਾਲਾ ਅਮਿਤ ਪਟੇਲ ਦੀ ਹੱਤਿਆ ਉਸ ਸਮੇਂ ਕੀਤੀ ਗਈ, ਜਦੋਂ ਉਹ ਕੋਲੰਬਸ ਸ਼ਹਿਰ ਵਿਚ ਗੈਸ ਸਟੇਸ਼ਨ ਦੇ ਨਾਲ ਹੀ ਸਥਿਤ ਬੈਂਕ ਵਿਚ ਪੈਸੇ ਜਮਾਂ ਕਰਵਾਉਣ ਜਾ ਰਿਹਾ ਸੀ। ਇਸੇ ਇਮਾਰਤ ਵਿਚ ਪੁਲਿਸ ਥਾਣਾ ਵੀ ਹੈ। ਪਟੇਲ ਦੀ ਧੀ ਦਾ ਜਨਮ ਦਿਨ ਵੀ ਸੀ। ਉਸ ਦੇ ਭਾਈਵਾਲ ਵੈਨੀ ਪਟੇਲ ਨੇ ਦੱਸਿਆ ਕਿ ਪੈਸੇ ਜਮਾਂ ਕਰਵਾਉਣ ਉਪੰਰਤ ਅਮਿਤ ਪਟੇਲ ਆਪਣੀ ਤਿੰਨ ਸਾਲ ਦੀ ਧੀ ਦਾ ਜਨਮ ਦਿਨ ਮੰਨਾਉਣਾ ਚਾਹੁੰਦਾ ਸੀ। ਵੈਨੀ ਪਟੇਲ ਨੇ ਕਿਹਾ ਕਿ ਲੁਟੇਰੇ ਸਾਰੇ ਪੈਸੇ ਵੀ ਲੁੱਟ ਕੇ ਲੈ ਗਏ ਹਨ। ਕੋਲੰਬਸ ਦੇ ਮੇਅਰ ਸਕਿਪ ਹੈਂਡਰਸਨ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ।¿;

Share