ਲਾਹੌਰ ’ਚ ਪਾਬੰਦੀਸ਼ੁਦਾ ਜਥੇਬੰਦੀ ਦੇ ਮੈਂਬਰਾਂ ਤੇ ਪੁਲਿਸ ਵਿਚਾਲੇ ਝੜਪਾਂ, ਕੁਝ ਮੌਤਾਂ

548
-11 ਪੁਲਿਸ ਮੁਲਾਜ਼ਮਾਂ ਸਮੇਤ 100 ਤੋਂ ਵੱਧ ਜ਼ਖ਼ਮੀ
ਲਾਹੌਰ, 18 ਅਪ੍ਰੈਲ (ਪੰਜਾਬ ਮੇਲ)- ਇਥੇ ਮੁਲਤਾਨ ਰੋਡ ’ਤੇ ਪਾਬੰਦੀਸ਼ੁਦਾ ਜਥੇਬੰਦੀ ਤਹਿਰੀਕ-ਏ-ਲਬਾਇਕ ਪਾਕਿਸਤਾਨ ਦੇ ਮੈਂਬਰਾਂ ਤੇ ਪੁਲਿਸ ਕਰਮੀਆਂ ਵਿਚਾਲੇ ਹੋਈਆਂ ਸੱਜਰੀਆਂ ਝੜਪਾਂ ਵਿਚ ਜਥੇਬੰਦੀ ਦੇ ‘ਕੁਝ’ ਹਮਾਇਤੀਆਂ ਦੀ ਜਾਨ ਜਾਂਦੀ ਰਹੀ, ਜਦੋਂਕਿ ਸੌ ਤੋਂ ਵੱਧ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਜ਼ਖ਼ਮੀਆਂ ’ਚ 11 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਥੇ ਮਰਕਜ਼ ਵਿਚ ਕੁਝ ਟੀ.ਐੱਲ.ਪੀ. ਮੈਂਬਰਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ, ਪਰ ਅਜੇ ਤੱਕ ਦੋ ਮੌਤਾਂ ਦੀ ਹੀ ਪੁਸ਼ਟੀ ਹੋ ਸਕੀ ਹੈ। ਉਧਰ ਟੀ.ਐੱਲ.ਪੀ. ਆਗੂਆਂ ਨੇ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਝੜੱਪ ਦੌਰਾਨ ਮਾਰੇ ਗਏ ਮੈਂਬਰਾਂ ਨੂੰ ਸਪੁਰਦੇ ਖਾਕ ਨਹੀਂ ਕਰਨਗੇ। ਚੇਤੇ ਰਹੇ ਕਿ ਟੀ.ਐੱਲ.ਪੀ. ਮੈਂਬਰਾਂ ਵੱਲੋਂ ਆਪਣੇ ਮੁਖੀ ਸਾਦ ਹੁਸੈਨ ਰਿਜ਼ਵੀ ਦੀ ਰਿਹਾਈ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।