ਲਾਹੌਰ ‘ਚ ਪਹਿਲੀ ਸਿੱਖ ਲੜਕੀ ਵੱਲੋਂ ਮੈਰਿਟ ਦੇ ਆਧਾਰ ‘ਤੇ ਮੈਡੀਕਲ ‘ਚ ਦਾਖ਼ਲਾ

298
Share

ਅੰਮ੍ਰਿਤਸਰ, 28 ਜੁਲਾਈ (ਪੰਜਾਬ ਮੇਲ)-ਪਾਕਿਸਤਾਨ ‘ਚ ਲਾਹੌਰ ਦੀ ਮਨਜੀਤ ਕੌਰ ਨੇ ਮੈਰਿਟ ਦੇ ਆਧਾਰ ‘ਤੇ ਐੱਮ.ਬੀ.ਬੀ.ਐੱਸ. ‘ਚ ਦਾਖ਼ਲਾ ਲੈ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਲਾਹੌਰ ਤੋਂ ਪ੍ਰੋਫੈਸਰ ਸ. ਕਲਿਆਣ ਸਿੰਘ ਕਲਿਆਣ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਮੌਜੂਦਾ ਜਨਰਲ ਸਕੱਤਰ ਅਮੀਰ ਸਿੰਘ ਦੀ ਭਤੀਜੀ ਮਨਜੀਤ ਕੌਰ ਪੁੱਤਰੀ ਅਤਰ ਸਿੰਘ ਮੈਰਿਟ ਦੇ ਆਧਾਰ ‘ਤੇ ਐੱਮ.ਬੀ.ਬੀ.ਐੱਸ. ‘ਚ ਦਾਖ਼ਲਾ ਲੈਣ ਵਾਲੀ ਪਾਕਿ ਦੀ ਪਹਿਲੀ ਸਿੱਖ ਲੜਕੀ ਹੈ। ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਨੇ 10ਵੀਂ ਦੀ ਪੜ੍ਹਾਈ ਲਾਹੌਰ ਦੇ ਸਰਕਾਰੀ ਡੀ.ਪੀ.ਐੱਸ. ਸਕੂਲ ਤੋਂ ਕੀਤੀ ਅਤੇ 1100 ‘ਚੋਂ 1056 ਅੰਕ ਪ੍ਰਾਪਤ ਕੀਤੇ। ਉਸ ਦੇ ਬਾਅਦ ਉਸ ਨੇ ਐੱਫ.ਐੱਸ.ਸੀ. ‘ਚੋਂ ਮੈਰਿਟ ਹਾਸਲ ਕੀਤੀ ?


Share