ਲਾਸ ਏਂਜਲਸ ਦੇ ਸਟੋਰ “ਚ ਮਹਿਲਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ

178
Share

ਫਰਿਜ਼ਨੋ, 24 ਦਸੰਬਰ (ਮਾਛੀਕੇ/ ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆਂ ਦੀ ਲਾਸ ਏਂਜਲਸ ਕਾਉਂਟੀ ਦੇ ਇੱਕ ਡਿਪਾਰਟਮੈਂਟ ਸਟੋਰ ਵਿੱਚ ਇੱਕ ਵਿਅਕਤੀ ਦੁਆਰਾ ਗੋਲੀ ਮਾਰ ਕੇ ਮਹਿਲਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਲਾਸ ਏਂਜਲਸ ਕਾਉਂਟੀ ਵਿੱਚ ਮੰਗਲਵਾਰ ਸ਼ਾਮ ਨੂੰ ਕੋਹਲ ਦੇ ਡਿਪਾਰਟਮੈਂਟ ਸਟੋਰ ਵਿੱਚ ਹੋਏ ਝਗੜੇ ਦੌਰਾਨ ਇੱਕ ਔਰਤ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਦੋਸ਼ੀ ਵਿਅਕਤੀ ਘਟਨਾ ਸਥਾਨ ਤੋਂ ਭੱਜਣ ਵਿੱਚ ਸਫਲ ਹੋ ਗਿਆ। ਇਹ ਘਟਨਾ ਲਾਸ ਏਂਜਲਸ ਤੋਂ ਲੱਗਭਗ 20 ਮੀਲ ਦੱਖਣ-ਪੂਰਬ ਵਿਚ ਵ੍ਹਿਟੀਅਰ ਸ਼ਹਿਰ ਦੇ ਵਿਟਵੁੱਡ ਟਾਊਨ ਸੈਂਟਰ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਵਾਪਰੀ ਅਤੇ ਗੋਲੀ ਚੱਲਣ ਦੀ ਸੂਚਨਾ ਮਿਲਣ ਉਪਰੰਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ। ਇਸ ਦੌਰਾਨ ਗਵਾਹਾਂ ਨੇ ਦੱਸਿਆ ਕਿ ਇੱਕ ਆਦਮੀ ਅਤੇ ਔਰਤ ਸਟੋਰ “ਚ ਬਹਿਸ ਕਰ ਰਹੇ ਸਨ ਅਤੇ ਇਸੇ ਦੌਰਾਨ ਆਦਮੀ ਨੇ ਇੱਕ ਬੰਦੂਕ ਦੁਆਰਾ ਔਰਤ ਨੂੰ ਗੋਲੀ ਮਾਰ ਦਿੱਤੀ ਅਤੇ ਮੁੱਢਲੀ ਦੇਖਭਾਲ ਕਰਨ ਵਾਲਿਆਂ ਦੁਆਰਾ ਉਸਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ।ਮ੍ਰਿਤਕ ਮਹਿਲਾ ਦੀ ਜਨਤਕ ਤੌਰ ‘ਤੇ ਪਛਾਣ ਸਿਰਫ 45 ਸਾਲਾਂ ਦੀ ਇੱਕ ਸਪੇਨਿਸ਼ ਔਰਤ ਵਜੋਂ ਹੋਈ ਹੈ ਜਦਕਿ ਅਧਿਕਾਰੀਆਂ ਦੁਆਰਾ ਕਿਸੇ ਸ਼ੱਕੀ ਵਿਅਕਤੀ ਦਾ ਨਾਂ ਨਹੀਂ ਲਿਆ ਗਿਆ ਹੈ।

Share