ਲਾਸ ਏਂਜਲਸ ’ਚ ਭਿਆਨਕ ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ

17
Share

ਲਾਸ ਏਂਜਲਸ, 5 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਦੇ ਲਾਸ ਏਂਜਲਸ ’ਚ ਕਈ ਵਾਹਨਾਂ ਦੇ ਆਪਸ ’ਚ ਟਕਰਾਉਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਲਾਸ ਏਂਜਲਸ ਕਾਊਂਟੀ ਫਾਇਰ ਡਿਪਾਰਟਮੈਂਟ ਨੇ ਟਵੀਟ ਕੀਤਾ ਕਿ ਇਹ ਹਾਦਸਾ ਵੀਰਵਾਰ (ਸਥਾਨਕ ਸਮੇਂ ਅਨੁਸਾਰ) ਦੁਪਹਿਰ ਲਗਭਗ 1:41 ਵਜੇ ਵਾਪਰਿਆ, ਉਸ ਦੌਰਾਨ ਲਾ ਬ੍ਰੀਆ ਐਵੇਨਿਊ ’ਤੇ ਦੱਖਣ ਵੱਲ ਜਾਂਦੇ ਹੋਏ ਇਕ ਮਰਸੀਡੀਜ਼ ਕੂਪ ਸਲਾਸਨ ਐਵੇਨਿਊ ’ਚ ਤਕਰੀਬਨ 6 ਵਾਹਨਾਂ ਨਾਲ ਟਕਰਾਈ, ਇਨ੍ਹਾਂ ’ਚੋਂ ਤਿੰਨ ਵਾਹਨਾਂ ’ਚ ਅੱਗ ਲੱਗ ਗਈ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਲਾਸ ਏਂਜਲਸ ਕਾਉੂਂਟੀ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਘਟਨਾ ਨਾਲ ਸਬੰਧਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

Share