ਲਾਸ ਏਂਜਲਸ ’ਚ ਭਾਰਤੀ-ਅਮਰੀਕੀ ਸ਼੍ਰੀ ਸੈਣੀ ਨੇ ਜਿੱਤਿਆ ‘ਮਿਸ ਵਰਲਡ ਅਮਰੀਕਾ 2021’ ਦਾ ਖਿਤਾਬ

422
Share

ਵਾਸ਼ਿੰਗਟਨ, 5 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)ਅਮਰੀਕਾ ਦੇ ਲਾਸ ਏਂਜਲਸ ’ਚ ਮਿਸ ਵਰਲਡ ਅਮਰੀਕਾ ਦੇ ਹੋਏ ਮੁਕਾਬਲੇ ਦੋਰਾਨ ਮਿਸ ਵਰਲਡ ਅਮਰੀਕਾ ਦਾ ਤਾਜ ਭਾਰਤੀ ਮੂਲ ਦੀ ਸ਼੍ਰੀ ਸੈਣੀ ਦੇ ਸਿਰ ਸਜਿਆ ਅਤੇ ਉਸ ਨੂੰ ਇਹ ਤਾਜ ਡਾਇਨਾ ਹੇਡਨ ਨੇ ਪਹਿਨਾਇਆ। ਅਮਰੀਕਾ ਦੇ ਲਾਸ ਏਂਜਲਸ ’ਚ ਮਿਸ ਵਰਲਡ ਅਮਰੀਕਾ ਦੇ ਮੁੱਖ ਦਫਤਰ ਵਿਚ ਇਹ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ। ਅਮਰੀਕਾ ਦੇ ਵਾਸ਼ਿੰਗਟਨ ਰਾਜ ਦੀ ਰਹਿਣ ਵਾਲੀ ਸ਼੍ਰੀ ਸੈਣੀ ਮਿਸ ਵਰਲਡ ਅਮਰੀਕਾ 2021 ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਅਮਰੀਕੀ ਬਣ ਗਈ ਹੈ ਅਤੇ ਤਾਜ ਪ੍ਰਾਪਤ ਕਰਨ ਵਾਲੇ ਸਭ ਤੋਂ ਵਿਲੱਖਣ ਮੁਕਾਬਲੇਬਾਜ਼ਾਂ ਵਿਚੋਂ ਉਹ ਇੱਕ ਹੈ। ਸੈਣੀ ਹੁਣ ਗਲੋਬਲ ਮੰਚ ’ਤੇ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ ਅਮਰੀਕੀ ਪ੍ਰਤੀਯੋਗੀ ਹੈ। ਉਸ ਨੇ ਆਪਣੀ ਤਾਜਪੋਸ਼ੀ ਦੇ ਪਲ ਤੋਂ ਬਾਅਦ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਘਬਰਾ ਵੀ ਗਈ ਹਾਂ ਅਤੇ ਮੈਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੀ।’’ ਮਿਸ ਵਰਲਡ ਅਮਰੀਕਾ ਦੀ ਇਸ ਖ਼ਬਰ ਨੂੰ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਵੀ ਇਸ ਖਬਰ ਨੂੰ ਇੱਕ ਸੁਰਖੀ ਦੇ ਨਾਲ ਸਾਂਝਾ ਕੀਤਾ, ਜਿਸ ਵਿਚ ਲਿਖਿਆ ਹੈ: ‘‘ਸ਼੍ਰੀ, ਸੈਣੀ ਜੋ ਇਸ ਵੇਲੇ ਮਿਸ ਵਰਲਡ ਅਮਰੀਕਾ ਹੈ ਅਤੇ ਐੱਮ.ਡਬਲਯੂ.ਏ. ਨੈਸ਼ਨਲ ਬਿਊਟੀ ਵਿਦ ਏ ਪਰਪਜ਼ ਅੰਬੈਸਡਰ’ ਦੇ ਵੱਕਾਰੀ ਅਹੁਦੇ ’ਤੇ ਹੈ, ਜੋ ਉਸ ਨੇ ਹਾਸਲ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ 1996 ’ਚ ਜਨਮੀ (25) ਸਾਲਾ ਸੈਣੀ ਦਾ ਪਿਛੋਕੜ ਭਾਰਤ ਦੇ ਸੂਬੇ ਪੰਜਾਬ ਨਾਲ ਹੈ ਅਤੇ ਇਸ ਤੋਂ ਪਹਿਲਾਂ ਉਹ ਵਾਸ਼ਿੰਗਟਨ ਰਾਜ ਲਈ ‘ਮਿਸ ਵਰਲਡ’ ਅਤੇ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਫੋਰਡਸ ਸਿਟੀ ਵਿਚ ਆਯੋਜਿਤ ਹੋਏ ਇੱਕ ਮੁਕਾਬਲੇ ’ਚ ਮਿਸ ਇੰਡੀਆ ਵਰਲਡਵਾਈਡ 2018 ਦਾ ਖਿਤਾਬ ਵੀ ਉਸ ਨੇ ਹੀ ਜਿੱਤਿਆ ਸੀ।

Share