ਲਾਲ ਕਿਲ੍ਹਾ ਹਿੰਸਾ ਮਾਮਲਾ: ਦੀਪ ਸਿੱਧੂ ਦਾ ਪੁਲਿਸ ਰਿਮਾਂਡ 23 ਫਰਵਰੀ ਤੱਕ ਵਧਿਆ

434
Share

ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)-ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਪੁਲਿਸ ਰਿਮਾਂਡ ’ਚ 7 ਦਿਨ ਲਈ ਹੋਰ ਵਾਧਾ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਹਿਰਾਸਤ ’ਚ ਅਜੇ ਹੋਰ 7 ਦਿਨ ਦੇ ਲਈ ਦੀਪ ਸਿੱਧੂ ਨੂੰ ਰੱਖਿਆ ਜਾਵੇਗਾ। ਪਿਛਲੇ ਆਦੇਸ਼ ਮੁਤਾਬਿਕ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਪੇਸ਼ੀ ਹੋਣੀ ਸੀ ਪ੍ਰੰਤੂ ਦੀਪ ਸਿੱਧੂ ਨੂੰ ਪੇਸ਼ੀ ਦੇ ਲਈ ਅਦਾਲਤ ’ਚ ਨਹੀਂ ਲਿਆਂਦਾ ਗਿਆ। ਦੀਪ ਸਿੱਧੂ ਦੇ ਵਕੀਲ ਮੁਤਾਬਿਕ ਸਿੱਧੂ ਨੂੰ ਡਿਊਟੀ ਮੈਜਿਸਟ੍ਰੇਟ ਦੀ ਰਿਹਾਇਸ਼ ’ਚ ਪੇਸ਼ ਕੀਤਾ ਗਿਆ, ਜਿਥੋਂ ਪੁਲਿਸ ਨੂੰ 7 ਦਿਨ ਦਾ ਹੋਰ ਰਿਮਾਂਡ ਮਿਲ ਗਿਆ। ਦੱਸਣਯੋਗ ਹੈ ਕਿ ਕ੍ਰਾਈਮ ਬ੍ਰਾਂਚ ਨੇ ਲਾਲ ਕਿਲ੍ਹਾ ਹਿੰਸਾ ’ਚ ਨਾਮਜ਼ਦ ਦੀਪ ਸਿੱਧੂ ਦੀ ਹਿਰਾਸਤ ’ਚ ਵਾਧਾ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਦੀਪ ਸਿੱਧੂ ਨੂੰ 23 ਫਰਵਰੀ ਤੱਕ ਕ੍ਰਾਈਮ ਬ੍ਰਾਂਚ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੀਪ ਸਿੱਧੂ ਨੂੰ 9 ਫਰਵਰੀ ਨੂੰ ਵੀ 7 ਦਿਨ ਦੇ ਰਿਮਾਂਡ ’ਚ ਭੇਜਿਆ ਗਿਆ ਸੀ। ਪੁਲਿਸ ਮੁਤਾਬਿਕ ਦੀਪ ਸਿੱਧੂ ਸਮੇਤ ਹੋਰਨਾਂ ਨਾਮਜ਼ਦ ਕੀਤੇ ਲੋਕਾਂ ਕੋਲੋਂ ਅਜੇ ਹੋਰ ਪੁੱਛਗਿੱਛ ਕਰਨੀ ਹੈ।


Share