ਲਾਕਡਾਊਨ : ਹਜ਼ਾਰਾਂ ਕੈਨੇਡੀਅਨ ਨਾਗਰਿਕ ਭਾਰਤ ਵਿਚ ਫਸੇ

643
Share

ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)- ਲਾਕ ਡਾਊਨ ਕਾਰਣ ਭਾਰਤ ਵਿਚ ਹਜ਼ਾਰਾਂ ਕੈਨੇਡੀਅਨ ਨਾਗਰਿਕ ਫਸੇ ਹੋਏ ਹਨ। ਏਅਰ ਇੰਡੀਆ ਵਲੋਂ 150 ਯਾਤਰੀਆਂ ਨੂੰ ਲਿਜਾਣ ਤੋਂ ਇਕਾਰ ਕਰ ਦੇਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਵਾਪਸ ਕੈਨੇਡਾ ਲਿਜਾਣ ਦੀ ਵਿਵਸਥਾ ਕੀਤੀ ਜਾਵੇ।
ਸੋਨਲ ਸ਼ਰਮਾ ਨੇ ਆਪਣੀ ਆਪ-ਬੀਤੀ ਸੁਣਾਈ। ਉਨ੍ਹਾਂ ਨੇ ਦੱਸਿਆ ਕਿ ਉਹ ਲੋਕ ਤਿੰਨ ਮਹੀਨੇ ਤੋਂ ਘਰ ਪਰਤਣ ਦਾ ਪਲਾਨ ਬਣਾ ਰਹੇ ਸਨ ਇਸ ਲਈ ਉਨ੍ਹਾਂ ਨੇ ਫਲਾਈਟ ਲੈਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋ ਸਕਿਆ। ਉਨ੍ਹਾਂ ਨੇ ਦੱਸਿਆ ਕਿ ਉਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪਹੁੰਚੀ ਸੀ ਪਰ ਉਨ੍ਹਾਂ ਨੂੰ ਜਹਾਜ਼ ‘ਤੇ ਚੜ੍ਹਣ ਨਹੀਂ ਦਿੱਤਾ ਗਿਆ। ਸੋਨਲ ਨੇ ਦੱਸਿਆ ਕਿ ਸਥਾਈ ਪ੍ਰਵਾਸੀਆਂ ਸਮੇਤ ਲਗਭਗ 150 ਕੈਨੇਡੀਅਨ ਨਾਗਰਿਕਾਂ ਨੂੰ ਆਖਰੀ ਸਮੇਂ ਬੋਰਡਿੰਗ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਲੱਗਦਾ ਹੈ ਕਿ ਏਅਰ ਇੰਡੀਆ ਸਟਾਫ ਕੋਵਿਡ ‘ਤੇ ਕੌਮਾਂਤਰੀ ਦਿਸ਼ਾ-ਨਿਰਦੇਸ਼ਾਂ ਨੂੰ ਲੈਕੇ ਭਰਮ ਵਿਚ ਹੈ। ਸੋਨਲ ਸ਼ਰਮਾ ਸਮੇਤ ਕਈ ਹੋਰ ਕੈਨੇਡੀਅਨ ਨਾਗਰਿਕ ਕੈਨੇਡਾ ਦੀ ਰਾਜਧਾਨੀ ਓਟਾਵਾ ਫੋਨ ਕਰ ਰਹੇ ਹਨ ਤਾਂ ਜੋ ਭਾਰਤ ਵਿਚ ਫਸੇ ਇਨ੍ਹਾਂ ਨਾਗਰਿਕਾਂ ਨੂੰ ਲਿਜਾਣ ਦੀ ਵਿਵਸਥਾ ਉਥੋਂ ਦੀ ਸਰਕਾਰ ਕਰਵਾਏ।


Share