ਲਾਕਡਾਊਨ : ਪੰਡਯਾ ਭਰਾ ਬੈੱਡ ‘ਤੇ ਖੇਡ ਰਹੇ ਟੇਬਲ ਟੈਨਿਸ

1154
Share

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)- ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕ੍ਰਿਕਟ ਰੁਕ ਗਈ ਹੈ। ਸਾਰੇ ਟੂਰਨਾਮੈਂਟ ਮੁਲਤਵੀ ਜਾਂ ਰੱਦ ਕੀਤੇ ਜਾ ਚੁੱਕੇ ਹਨ। ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਚ 3 ਮਈ ਲਾਕਡਾਊਨ ਲਾਇਆ ਗਿਆ ਹੈ। ਅਜਿਹੇ ‘ਚ ਕ੍ਰਿਕਟਰ ਘਰਾਂ ਵਿਚ ਹਨ। ਹਾਰਦਿਕ ਪੰਡਯਾ ਵੀ ਇਸ ਸਮੇਂ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ’ਉਸ ਦੇ ਭਰਾ ਤੇ ਆਲਰਾਊਂਡਰ ਕਰੁਣਾਲ ਪੰਡਯਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚ ਦੋਵੇਂ ਭਰਾ ਮਸਤੀ ਕਰਦੇ ਦੇਖੇ ਜਾ ਸਕਦੇ ਹਨ। ਭਾਰਤੀ ਕ੍ਰਿਕਟਰ ਕਰੁਣਾਲ ਪੰਡਯਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਮਜ਼ਾਕੀਆ ਵੀਡੀਓ ਪੋਸਟ ਕੀਤੀ ਹੈ। 29 ਸਾਲਾ ਕਰੁਣਾਲ ਨੇ ਇਕ ਵੱਖਰੇ ਤਰ੍ਹਾਂ ਨਾਲ ਟੇਬਲ ਟੈਨਿਸ ਖੇਡਦਿਆਂ ਦੀ ਵੀਡੀਓ ਪੋਸਟ ਕੀਤੀ ਹੈ। ਇਸ਼ ਵਿਚ ਉਹ ਆਪਣੇ ਭਰਾ ਹਾਰਦਿਕ ਦੇ ਨਾਲ ਬੈੱਡਰੂਮ ਨੂੰ ਟੇਬਲ ਬਣਾਇਆ ਹੈ ਤੇ ਕੰਬਲ ਨੂੰ ਲਪੇਟ ਕੇ ਉਸ ਨੂੰ ਨੈਟ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ। ਇਸ ਵਿਚ ਦੋਵੇਂ ਭਰਾ ਹੱਥਾਂ ਨੂੰ ਰੈਕੇਟ ਬਣਾ ਕੇ ਖੇਡ ਰਹੇ ਹਨ। ਕਰੁਣਾਲ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਦਿੱਤੀ ਹੈ, ”ਇਕ ਤਰ੍ਹਾਂ ਦੀ ਖੇਡ ਵਿਚ ਐਕਸ਼ਨ ਵਿਚ ਅਤੇ ਮੈਂ ਹਮੇਸ਼ਾ ਇਕ-ਦੂਜੇ ਨਾਲ ਮੁਕਾਬਲਾ ਕਰਦਾ ਰਹਿੰਦਾ ਹੈ। ਤੁਹਾਨੂੰ ਕੀ ਲਗਦਾ ਹੈ ਕਿ ਇਹ ਰਾਊਂਡ ਕੌਣ ਜਿੱਤੇਗਾ?”


Share