ਲਾਕਡਾਊਨ ਦੌਰਾਨ ਭਾਰਤ ‘ਚ ਫਸੇ ਸਵਿਟਜ਼ਰਲੈਂਡ ਦੇ 226 ਨਾਗਰਿਕ ਵਤਨ ਪਰਤੇ

715

ਕੋਚੀ, 26 ਅਪ੍ਰੈਲ (ਪੰਜਾਬ ਮੇਲ)- ਲਾਕਡਾਊਨ ਤੋਂ ਬਾਅਦ ਭਾਰਤ ‘ਚ ਫਸੇ ਸਵਿਟਜ਼ਰਲੈਂਡ ਦੇ ਕਰੀਬ 226 ਨਾਗਰਿਕਾਂ ਨੂੰ ਸਵਿਸ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇਕ ਜਹਾਜ਼ ਸ਼ਨੀਵਾਰ ਨੂੰ ਕੋਚੀਨ ਹਵਾਈ ਅੱਡੇ ਤੋਂ ਰਾਤ 11.20 ਵਜੇ ਜਿਊਰਿਖ ਲਈ ਰਵਾਨਾ ਹੋਇਆ। ਇਹ ਜਹਾਜ਼ ਕੋਲਕਾਤਾ ‘ਚ ਫਸੇ 62 ਸਵਿਸ ਨਾਗਰਿਕਾਂ ਨੂੰ ਉਥੋਂ ਕੱਢਣ ਤੋਂ ਬਾਅਦ ਇੱਥੇ ਪਹੁੰਚਿਆ ਅਤੇ ਇੱਥੋਂ 164 ਲੋਕਾਂ ਨੂੰ ਲੈ ਕੇ ਰਵਾਨਾ ਹੋਇਆ। ਇਸ ਤੋਂ ਪਹਿਲਾਂ, ਬ੍ਰਿਟੇਨ ਅਤੇ ਓਮਾਨ ਨੇ ਕੇਰਲ ‘ਚ ਫਸੇ ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਕੱਢਿਆ ਹੈ।