ਲਾਇਨਜ਼ ਕਲੱਬ ਵੱਲੋਂ ਮਨਾਇਆ ਗਿਆ ਸ਼ਹੀਦੇ ਆਜਮ ਸ. ਭਗਤ ਸਿੰਘ ਦਾ ਜਨਮ ਦਿਵਸ

568
ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਉਣ ਮੌਕੇ ਹਾਜ਼ਰ ਲਾਇਨਜ਼ ਕਲੱਬ ਦੇ ਮੈਂਬਰ। ਫੋਟੋ ਤੇ ਵੇਰਵਾ: ਅਜੈ ਗੋਗਨਾ ਪੱਤਰਕਾਰ, ਭੁਲੱਥ
Share

ਭੁਲੱਥ, 30 ਸਤੰਬਰ (ਪੰਜਾਬ ਮੇਲ)- ਸ਼ਹੀਦੇ ਆਜਮ ਸ. ਭਗਤ ਸਿੰਘ ਦੇ ਜਨਮ ਦਿਵਸ ਦੀ ਖੁਸ਼ੀ ‘ਚ ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵੱਲੋਂ ਉਨ੍ਹਾਂ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਰਾਧੇ ਸ਼ਾਮ ਅਰੋੜਾ, ਲਾਇਨ ਗੁਰਦੀਪ ਸਿੰਘ ਸੈਕ੍ਰਟਰੀ ਲਾਇਨ ਅਰਮਾਨਦੀਪ ਸਿੰਘ, ਲਾਇਨ ਅਭਿਮਨਯੂ ਅਰੋੜਾ, ਕਲੱਬ ਕੈਸ਼ੀਅਰ ਲਾਇਨ ਪ੍ਰਭਜੋਤ ਸਿੰਘ ਘੁੰਮਣ, ਲਾਇਨ ਰੂਪੇਸ਼ ਖੁਰਾਣਾ, ਲਾਇਨ ਬੀ.ਕੇ. ਅਰੋੜਾ, ਲਾਇਨ ਪੰਕਜ ਅਰੋੜਾ ਅਤੇ ਭੁਲੱਥ ਦੇ ਵਸਨੀਕ ਇੰਟਰਨੈਸ਼ਨਲ ਪਾਵਰ ਲਿਫਟਰ ਅਜੇ ਗੋਗਨਾ ਸਪੁੱਤਰ ਸਾਡੇ ਇਲਾਕਾ ਦਾ ਮਾਣ ਪ੍ਰਵਾਸੀ ਸੀਨੀਅਰ ਪੱਤਰਕਾਰ ਰਾਜ ਗੋਗਨਾ ਦੇ ਹੋਣਹਾਰ ਸਪੁੱਤਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

 


Share