ਵਾਸ਼ਿੰਗਟਨ, ਡੀ .ਸੀ , 24 ਅਗਸਤ ( ਰਾਜ ਗੋਗਨਾ / ਕੁਲਵਿੰਦਰ ਸਿੰਘ ਫਲੋਰਾ/ਪੰਜਾਬ ਮੇਲ)- ਬੀਤੇਂ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ ਦੇ ਗੁਰਦੁਆਰਾ ਸਾਹਿਬ ਵਿਖੇ ਲਹਿੰਦੇ ਪੰਜਾਬ (ਪਾਕਿਸਤਾਨ ) ਦੇ ਗਵਰਨਰ ਹਾਊਸ ਦੇ ਪੀ.ਆਰ.ੳ ਸ: ਪਵਨ ਸਿੰਘ ਅਰੋੜਾ ਦੀਵਾਨ ਦੋਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹਾਜ਼ਰ ਹੋਏ ।ਦੀਵਾਨ ਉੋਪਰੰਤ ਸੰਗਤਾਂ ਦੇ ਸਨਮੁੱਖ ਉਹਨਾ ਨੇ ਇਲਾਕੇ ਦੀ ਸੰਗਤ ਨਾਲ ਪਾਕਿਸਤਾਨ ਵਿੱਚ ਗੁਰੂਧਾਮਾਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਪਾਕਿਸਤਾਨ ਵਿੱਚ ਸਿੱਖਾਂ ਨੂੰ ਖ਼ਾਸ ਤਰਜੀਹ ਦੇ ਅਧਾਰ ਰਾਹੀਂ ਪੜਾਈ ਲਿਖਾਈ ਰਾਹੀਂ ਉਸ ਹਰ ਅਹੁਦੇ ਉੱਪਰ ਨਿਯੁਕਤੀਆਂ ਮਿਲ ਰਹੀਆਂ ਹਨ ਜੋ ਕਿ ਪਹਿਲਾਂ ਅਸਾਨ ਨਹੀਂ ਸਨ । ਪਾਕਿਸਤਾਨ ਵਿੱਚ ਉਹਨਾ ਨੇ ਆਪਣੀ ਪੜਾਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਾਲੇ ਸਕੂਲ ਵਿੱਚ ਪੂਰੀ ਕਰਨ ਦੇ ਆਪਣੇ ਆਪ ਨੂੰ ਵਡਭਾਗੀ ਮੋਕੇ ਬਾਰੇ ਦੱਸਿਆ । ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਵੱਲੋਂ ਗਵਰਨਰ ਹਾਊਸ ਵਿੱਚ ਸਰਦਾਰ ਪਵਨ ਸਿੰਘ ਖਾਲਸਾ ਨੂੰ ਪਹਿਲਾ ਸਿੱਖ ਪੀ .ਆਰ .ੳ ਨਿਯੁਕਤ ਹੋਣ ਦਾ ਇਕ ਸਿੱਖ ਨੂੰ ਮਾਣ ਦਿੱਤਾ । ਸਰਦਾਰ ਪਵਨ ਸਿੰਘ ਅਰੋੜਾ ਵੱਲੋਂ ਅਮਰੀਕਾ ਸਰਕਾਰ ਵੱਲੋਂ ਸਟੇਟ ਡਿਪਾਰਟਮੈਂਟ ਰਾਹੀਂ ਅੰਤਰਰਾਸ਼ਟਰੀ ਧਾਰਮਿਕ ਅਜ਼ਾਦੀ ਦੇ ਵਿਸ਼ੇ ਉੱਪਰ ਖੋਜ ਭਰਪੂਰ ਉੱਚ ਪੜਾਈ ਲਈ ਚੁਣੇ ਗਏ ਹਨ । ਸਰਦਾਰ ਪਵਨ ਸਿੰਘ ਅਰੌੜਾ ਵੱਲੋਂ ਸੰਗਤਾਂ ਨੂੰ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ ਲਈ ਬੇਨਤੀ ਕੀਤੀ ਅਤੇ ਉਹਨਾਂ ਦੇ ਯਤਨਾਂ ਅੰਦਰ ਹਰ ਸੰਭਵ ਸੇਵਾ ਲਈ ਵੀ ਸੱਦਾ ਦਿੱਤਾ । ਜਿਸ ਵਿੱਚ ਪਾਕਿਸਤਾਨ ਦੇ ਵੀਜ਼ੇ ਤੋ ਲੈ ਕਰਕੇ ਪੂਰੀ ਯਾਤਰਾ ਲਈ ਕਿਸੇ ਵੀ ਕਿਸਮ ਦੀ ਮਦਦ ਸੇਵਾ ਦੀ ਬੇਨਤੀ ਕੀਤੀ । ਯਾਦ ਰਹੇ ਕਿ ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਸਿੱਖ ਰਾਜਨੀਤਕ ਰਮੇਸ਼ ਸਿੰਘ ਅਰੋੜਾ ਦੇ ਸਕੇ ਭਤੀਜੇ ਹਨ । ਜੋ ਕਿ ਪਾਕਿਸਤਾਨ ਅਸੈਂਬਲੀ ਦੇ ਮੈਂਬਰ ਅਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਅਹਿਮ ਸੇਵਾਵਾਂ ਨਿਭਾਅ ਰਹੇ ਹਨ।