ਲਗਾਤਾਰ ਚੌਥੀ ਵਾਰ ਇੰਦੌਰ ਬਣਿਆ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ

548
Share

ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼-ਵਿਆਪੀ ਸਾਲਾਨਾ ਸਵੱਛਤਾ ਸਰਵੇਖਣ-2020 ਦੇ ਪੰਜਵੇਂ ਐਡੀਸ਼ਨ ਦਾ ਨਤੀਜਾ ਐਲਾਨਿਆ, ਜਿਸ ਵਿੱਚ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਲਗਾਤਾਰ ਚੌਥੀ ਵਾਰ ਪਹਿਲੇ ਸਥਾਨ ‘ਤੇ ਰਿਹਾ। ਇਸ ਤੋਂ ਇਲਾਵਾ ਦੂਜੇ ਨੰਬਰ ‘ਤੇ ਗੁਜਰਾਤ ਦਾ ਸੂਰਤ ਤੇ ਤੀਜੇ ‘ਤੇ ਮਹਾਰਾਸ਼ਟਰ ਦਾ ਨਵੀਂ ਮੁੰਬਈ ਹੈ। ਇਸ ਤੋਂ ਪਹਿਲਾਂ ਇੰਦੌਰ 2017, 2018, 2019 ‘ਚ ਪਹਿਲੇ ਸਥਾਨ ‘ਤੇ ਰਿਹਾ ਹੈ। ਪਹਿਲੇ ਐਡੀਸ਼ਨ ‘ਚ ਸਭ ਤੋਂ ਸਾਫ਼ ਸ਼ਹਿਰ ਦਾ ਪੁਰਸਕਾਰ ਕਰਨਾਟਕ ਦੇ ਮੈਸੂਰ ਨੇ ਹਾਸਿਲ ਕੀਤਾ ਸੀ। ਇਸ ਤੋਂ ਪਹਿਲਾਂ ਮੰਤਰਾਲੇ ਦੇ ਬੁਲਾਰੇ ਰਾਜੀਵ ਜੈਨ ਨੇ ਦੱਸਿਆ ਕਿ 4,242 ਸ਼ਹਿਰਾਂ ‘ਚ 1.87 ਕਰੋੜ ਲੋਕਾਂ ਨੇ ਇਸ ਸਰਵੇ ‘ਚ ਭਾਗ ਲਿਆ। ਇਸ ‘ਚ 62 ਛਾਉਣੀ ਬੋਰਡ ਤੇ ਗੰਗਾ ਦੇ ਆਸੇ-ਪਾਸੇ ਵਸੇ 92 ਕਸਬੇ ਸ਼ਾਮਿਲ ਹਨ। ਉਨ•ਾਂ ਕਿਹਾ ਕਿ ਸਵੱਛ ਮਹਾਉਤਸਵ ਦਾ ਆਯੋਜਨ ਕਰ ਕੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਤੇ ਸ਼ਹਿਰਾਂ ਨੂੰ ਕੁੱਲ 129 ਪੁਰਸਕਾਰ ਦਿੱਤੇ ਜਾਣਗੇ।
ਸਵੱਛਤਾ ਦੇ ਮਾਮਲੇ ‘ਚ ਚੰਡੀਗੜ• ਦੀ ਸਥਿਤੀ ‘ਚ ਸੁਧਾਰ ਹੋਇਆ ਹੈ। ਸਵੱਛ ਸਰਵੇਖਣ 2020 ਦੀ ਰੈਂਕਿੰਗ ‘ਚ ਕੇਂਦਰ ਸਰਕਾਰ ਨੇ ਚੰਡੀਗੜ• ਲਈ 8ਵੀਂ ਰੈਕਿੰਗ ਦਰਜ ਕੀਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਸਥਿਤੀ ‘ਚ ਸੁਧਾਰ ਕਰਦਿਆਂ ਟਾਪ-10 ‘ਚ ਚੰਡੀਗੜ• ਨੇ ਜਗ•ਾ ਬਣਾ ਲਈ ਹੈ ਜਿਸ ਸਬੰਧੀ ਨਗਰ ਨਿਗਮ ਦੇ ਅਧਿਕਾਰੀ ਤੇ ਭਾਜਪਾ ਆਗੂਆਂ ਨੇ ਆਪਣੀ ਪਿੱਠ ਥਾਪੜਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸਥਿਤੀ ‘ਚ ਸੁਧਾਰ ਲਈ ਨਗਰ ਨਿਗਮ ਨੇ ਲੱਖਾਂ ਰੁਪਏ ਦਾ ਵਾਧੂ ਖ਼ਰਚਾ ਕੀਤਾ। ਚੰਡੀਗੜ• ‘ਚ ਨਾਈਟ ਸਵੀਪਿੰਗ ਸ਼ੁਰੂ ਹੋਈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਚੁਣੇ ਗਏ ਲਾਭਪਾਤਰੀਆਂ ਨਾਲ ਗੱਲਬਾਤ ਵੀ ਕਰਨਗੇ। ਦੱਸਿਆ ਗਿਆ ਹੈ ਕਿ ਸਵੱਛ ਸਰਵੇਖਣ 2020 ਦਾ ਕੰਮ 28 ਦਿਨਾਂ ‘ਚ ਪੂਰਾ ਕੀਤਾ ਗਿਆ ਹੈ। ਸਵੱਛਤਾ ਐਪ ‘ਤੇ 1.7 ਕਰੋੜ ਨਾਗਰਿਕਾਂ ਨੇ ਰਜਿਸਟ੍ਰੇਸ਼ਨ ਕਰਵਾਈ। ਸੋਸ਼ਲ ਮੀਡੀਆ ‘ਤੇ 11 ਕਰੋੜ ਤੋਂ ਜ਼ਿਆਦਾ ਵਾਰ ਇਸ ਨੂੰ ਦੇਖਿਆ ਗਿਆ। 5.5 ਲੱਖ ਤੋਂ ਜ਼ਿਆਦਾ ਸਫ਼ਾਈ ਕਰਮਚਾਰੀ ਸਮਾਜਿਕ ਕਲਿਆਣ ਪ੍ਰੋਗਰਾਮ ਨਾਲ ਜੋੜੇ ਗਏ ਤੇ ਕੂੜਾ ਚੁੱਕਣ ‘ਚ ਲੱਗੇ 84,000 ਤੋਂ ਜ਼ਿਆਦਾ ਲੋਕਾਂ ਨੂੰ ਮੁੱਖ ਧਾਰਾ ‘ਚ ਲਿਆਂਦਾ ਗਿਆ। ਸਵੱਛ ਸਰਵੇਖਣ ਦੀ ਸ਼ੁਰੂਆਤ ਸਰਕਾਰ ਵੱਲੋਂ ਇਸ ਮਿਸ਼ਨ ਨੂੰ ਲੈ ਕੇ ਲੋਕਾਂ ਨੇ ਰੁਚੀ ਤੇ ਮੁਕਾਬਲਾ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਨਾਲ ਸਭ ਤੋਂ ਸਾਫ਼ ਸ਼ਹਿਰ ਬਣਨ ਦੀ ਦਿਸ਼ਾ ‘ਚ ਸ਼ਹਿਰਾਂ ‘ਚ ਸਫ਼ਾਈ ਦੇ ਮੁਕਾਬਲੇ ਦੀ ਭਾਵਨਾ ਪੈਦਾ ਹੋਈ।


Share