ਲਗਭਗ 7 ਦਹਾਕੇ ਇਕੱਠੇ ਬਿਤਾਉਣ ਵਾਲੇ ਅਮਰੀਕੀ ਜੋੜੇ ਨੇ ਇਕੱਠਿਆਂ ਦੁਨੀਆਂ ਨੂੰ ਅਲਵਿਦਾ ਕਿਹਾ

454
Share

ਫੋਰਟ ਲਾਡਰਡੇਲ (ਅਮਰੀਕਾ), (ਪੰਜਾਬ ਮੇਲ)- ਅਮਰੀਕਾ ਵਿਚ ਇਕ ਜੋੜੇ ਨੇ ਦਹਾਕਿਆਂ ਤੱਕ ਇਕੱਠੇ ਜੀਵਨ ਬਿਤਾਇਆ ਅਤੇ ਜਦੋਂ ਦੁਨੀਆਂ ਨੂੰ ਅਲਵਿਦਾ ਕਹਿਣ ਦਾ ਸਮਾਂ ਆਇਆ, ਤਾਂ ਦੋਵੇਂ ਕੁੱਝ ਹੀ ਮਿੰਟਾਂ ਦੇ ਅੰਤਰਾਲ ਨਾਲ ਮੌਤ ਹੋ ਗਈ। ਬਿੱਲ ਅਤੇ ਏਸਟੇਰ ਇਲਿਨਸਕੀ ਨੇ ਲਗਭਗ 7 ਦਹਾਕੇ ਇਕੱਠੇ ਬਿਤਾਏ। ਉਹ ਇਕ-ਦੂਜੇ ਦੇ ਬਿਨਾਂ ਨਹੀਂ ਰਹਿ ਸਕਦੇ ਸਨ। ਉਨ੍ਹਾਂ ਦੀ ਇਕਲੌਤੀ ਸੰਤਾਨ ਸਾਰਾ ਮਿਲਵਾਈਸਕੀ ਨੇ ਕਿਹਾ ਕਿ ਦੋਵਾਂ ਦੀ ਇਸ ਮਹੀਨੇ ਕੋਵਿਡ-19 ਨਾਲ ਪਾਮ ਬੀਚ ਕਾਊਂਟੀ ਵਿਚ ਕੁੱਝ ਹੀ ਮਿੰਟਾਂ ਦੇ ਅੰਤਰ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਸ ਲਈ ਇਹ ਦੋਹਰਾ ਝਟਕਾ ਸੀ।
ਉਸ ਦੇ ਪਿਤਾ 88 ਅਤੇ ਮਾਤਾ 92 ਸਾਲ ਦੇ ਸਨ। ਉਨ੍ਹਾਂ ਦੇ ਵਿਆਹ ਦੀ 67ਵੀਂ ਵਰ੍ਹੇਗੰਢ ਇਸ ਹਫ਼ਤੇ ਦੇ ਆਖ਼ੀਰ ਵਿਚ ਸੀ। ਮਿਲਵਾਈਸਕੀ ਨੇ ਕਿਹਾ, ‘ਬਹੁਤ ਹੈਰਾਨੀਜਨਕ ਹੈ, ਇਹ ਜਾਣ ਕੇ ਕਿ ਉਹ ਇਕੱਠੇ ਚਲੇ ਗਏ। ਇਹ ਦਿਲ ਦੁਖਾਉਣ ਵਾਲਾ ਅਹਿਸਾਸ ਹੈ।’ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਨੂੰ ਯਾਦ ਕਰਦੀ ਹਾਂ।’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਹਾਮਾਰੀ ਦੇ ਆਉਣ ਦੇ ਬਾਅਦ ਮਾਤਾ-ਪਿਤਾ ਸਾਰੇ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਰਹੇ ਸਨ। ਉਨ੍ਹਾਂ ਦੀ ਮਾਂ ਘਰ ਵਿਚ ਹੀ ਰਹਿੰਦੀ ਸੀ ਅਤੇ ਉਨ੍ਹਾਂ ਦੇ ਪਿਤਾ ਕਦੇ-ਕਦੇ ਘਰੋਂ ਬਾਹਰ ਜਾਂਦੇ ਸਨ। ਉਨ੍ਹਾਂ ਦੀ ਧੀ ਨੇ ਕਿਹਾ, ‘ਭਗਵਾਨ ਉਨ੍ਹਾਂ ਨੂੰ ਆਪਣੇ ਕੋਲ ਨਹੀਂ ਬੁਲਾ ਸਕਦਾ। ਉਨ੍ਹਾਂ ਨੂੰ ਇਸ ਸੰਸਾਰ ਵਿਚ ਰਹਿਣ ਦੀ ਜ਼ਰੂਰਤ ਸੀ।’ ਮਿਲਵਾਈਸਕੀ ਨੇ ਕਿਹਾ, ‘ਇਹ ਡਰਾਵਨਾ ਸੀ।’
ਏਸਟੇਰ ਇਲਿਨਸਕੀ ਦੀ 1 ਮਾਰਚ ਨੂੰ ਸਵੇਰੇ 10 ਵੱਜ ਕੇ 15 ਮਿੰਟ ’ਤੇ ਮੌਤ ਹੋ ਗਈ ਸੀ ਅਤੇ ਇਸ ਦੇ 15 ਮਿੰਟ ਬਾਅਦ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ, ‘ਉਹ ਹਮੇੇਸ਼ਾ ਇਕੱਠੇ ਸਨ ਅਤੇ ਹਮੇਸ਼ਾ ਇਕੱਠੇ ਰਹਿਣਗੇ।’

Share