ਲਖੀਮਪੁਰ ਹਿੰਸਾ : ਭਾਜਪਾ ਵਰਕਰਾਂ ਦੇ ਕਤਲ ਮਾਮਲੇ ’ਚ ਦੋ ਕਿਸਾਨ ਐੱਸ.ਆਈ.ਟੀ. ਵੱਲੋਂ ਗ੍ਰਿਫ਼ਤਾਰ

219
Share

-ਹੁਣ ਤੱਕ 6 ਕਿਸਾਨਾਂ ਦੀ ਹੋ ਚੁੱਕੀ ਐ ਗ੍ਰਿਫ਼ਤਾਰੀ
ਲਖੀਮਪੁਰ, 3 ਜਨਵਰੀ (ਪੰਜਾਬ ਮੇਲ)- ਕਿਸਾਨ ਅੰਦੋਲਨ ਦੇ ਚੱਲਦਿਆਂ ਯੂ.ਪੀ. ਦੇ ਲਖੀਮਪੁਰ ਖੀਰੀ ’ਚ ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਦੌਰਾਨ ਭਾਜਪਾ ਦੇ ਤਿੰਨ ਵਰਕਰਾਂ ਦਾ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ ’ਚ 2 ਕਿਸਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। 2 ਮਹੀਨੇ ਤੋਂ ਫਰਾਰ ਚੱਲ ਰਹੇ ਇਨ੍ਹਾਂ ਦੋਵੇਂ ਕਿਸਾਨਾਂ ਦੀ ਗ੍ਰਿਫ਼ਤਾਰੀ ਐੱਸ.ਆਈ.ਟੀ. ਵੱਲੋਂ ਕੀਤੀ ਗਈ।
ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ (ਐੱਸ.ਆਈ.ਟੀ.) ਨੇ ਦੋ ਕਿਸਾਨਾਂ 29 ਸਾਲਾ ਕਮਲਜੀਤ ਸਿੰਘ ਤੇ 35 ਸਾਲਾ ਕੰਵਲਜੀਤ ਸਿੰਘ ਸੋਨੂੰ ਨੂੰ ਗਿ੍ਰਫਤਾਰ ਕੀਤਾ ਹੈ। ਉਹ ਕਥਿਤ ਤੌਰ ’ਤੇ ਕਰੀਬ ਦੋ ਮਹੀਨੇ ਤੋਂ ਪੁਲਿਸ ਤੋਂ ਲੁਕੇ ਹੋਏ ਸਨ। ਇਨ੍ਹਾਂ ਨੂੰ ਹੁਣ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਜਾਂਚ ਅਧਿਕਾਰੀ ਵੱਲੋਂ ਉਨ੍ਹ੍ਹਾਂ ਦੀ ਰਿਮਾਂਡ ਕਸਟੱਡੀ ਮੰਗੀ ਜਾਵੇਗੀ। ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ ਦੇ ਮਾਮਲੇ ’ਚ ਹੁਣ ਤੱਕ 6 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਜਾ ਚੁੱਕਾ ਹੈ।
ਐੱਸ.ਆਈ.ਟੀ. ਨੇ ਪਹਿਲੇ ਬਚਿੱਤਰ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਤੇ ਰਣਜੀਤ ਸਿੰਘ ਨੂੰ ਸ਼ੱਕੀਆਂ ਦੇ ਰੂਪ ’ਚ ਪਛਾਣੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਮੌਤਾਂ ਦੇ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਪੁੱਤਰ ਆਸ਼ੀਸ਼ ਮਿਸ਼ਰਾ ਦੇ ਨਾਲ ਸਹਿ-ਮੁਲਜ਼ਮ ਭਾਜਪਾ ਵਰਕਰ ਸੁਮਿਤ ਜਾਇਸਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਕਿਸਾਨਾਂ ਖਿਲਾਫ਼ ਹੱਤਿਆ ਤੇ ਦੰਗੇ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਸੁਮਿਤ ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ’ਚ ਉਨ੍ਹਾਂ ਪੰਜਾਂ ਦੀ ਮੌਤ ਦਾ ਜ਼ਿਕਰ ਨਹੀਂ ਸੀ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਆਸ਼ੀਸ਼ ਦੇ ਕਾਫ਼ਿਲੇ ਨੇ ਕੁਚਲ ਦਿੱਤਾ ਸੀ।

Share