ਲਖੀਮਪੁਰ ਖੀਰੀ ਕੇਸ: ਆਸ਼ੀਸ਼ ਮਿਸ਼ਰਾ 129 ਦਿਨਾਂ ਬਾਅਦ ਜ਼ਮਾਨਤ ’ਤੇ ਜੇਲ੍ਹ ’ਚੋਂ ਰਿਹਾਅ

235
Share

ਲਖੀਮਪੁਰ, 15 ਫਰਵਰੀ (ਪੰਜਾਬ ਮੇਲ)- ਲਖੀਮਪੁਰ ਖੀਰੀ ਘਟਨਾ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਅੱਜ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਉਸ ਦੀ 129 ਦਿਨ ਬਾਅਦ ਰਿਹਾਈ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਨੂੰ ਪਿਛਲੇ ਵੀਰਵਾਰ ਹਾਈ ਕੋਰਟ ਵਿਚੋਂ ਜ਼ਮਾਨਤ ਮਿਲੀ ਸੀ ਤੇ ਪਿਛਲੇ ਸਾਲ ਲਖੀਮਪੁਰ ਖੀਰੀ ਦੇ ਤਿਕੁਨੀਆ ਵਿਚ ਕਿਸਾਨਾਂ ਨੂੰ ਗੱਡੀ ਹੇਠ ਦਰੜਨ ਦੇ ਮਾਮਲੇ ’ਚ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਆਸ਼ੀਸ਼ ਦੀ ਰਿਹਾਈ ਦੀ ਖਬਰ ਮਿਲਣ ਤੋਂ ਬਾਅਦ ਮੀਡੀਆ ਵਾਲੇ ਲਖੀਮਪੁਰ ਜੇਲ੍ਹ ਦੇ ਮੁੱਖ ਗੇਟ ’ਤੇ ਪੁੱਜੇ ਪਰ ਆਸ਼ੀਸ਼ ਪਿਛਲੇ ਰਸਤੇ ਗੱਡੀ ਵਿਚ ਬੈਠ ਕੇ ਚਲਾ ਗਿਆ। ਇਸ ਦੌਰਾਨ ਉਸ ਨੇ ਮੂੰਹ ਢੱਕਿਆ ਹੋਇਆ ਸੀ। ਇਹ ਜਾਣਕਾਰੀ ਮਿਲੀ ਹੈ ਕਿ ਉਹ ਕਾਫਲੇ ਦੀ ਥਾਂ ਸਿਰਫ ਇਕ ਗੱਡੀ ਰਾਹੀਂ ਹੀ ਘਰ ਪੁੱਜਿਆ।

Share